2 ਘਰਾਂ ''ਚ ਚੋਰੀ; ਨਕਦੀ ਤੇ ਗਹਿਣੇ ਲੈ ਕੇ ਚੋਰ ਫਰਾਰ

06/26/2017 7:46:46 AM

ਗੁਰੂ ਕਾ ਬਾਗ,   (ਰਾਕੇਸ਼)-  ਬੀਤੀ ਰਾਤ ਪੁਲਸ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਕਪੂਰ ਸਿੰਘ ਤੇ ਸਿਪਾਹੀ ਸੁਖਵਿੰਦਰ ਸਿੰਘ ਜੋ ਕਿ ਆਪਸ 'ਚ ਗੁਆਂਢੀ ਹਨ, ਦੇ ਘਰੋਂ ਚੋਰਾਂ ਵੱਲੋਂ ਨਕਦੀ ਤੇ ਗਹਿਣੇ ਲੁੱਟ ਕੇ ਲਿਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਫਿਲਮੀ ਅੰਦਾਜ਼ 'ਚ ਕਪੂਰ ਸਿੰਘ ਤੇ ਸੁਖਵਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਡੁਪਲੀਕੇਟ ਚਾਬੀਆਂ ਦੀ ਮਦਦ ਨਾਲ ਪਹਿਲਾਂ ਕਪੂਰ ਸਿੰਘ ਦੇ ਘਰੋਂ ਉਸ ਦੀ ਨੂੰਹ ਦੀ ਅਲਮਾਰੀ 'ਚ ਪਏ 8 ਤੋਲੇ ਦੇ ਗਹਿਣਿਆਂ 'ਤੇ ਹੱਥ ਫੇਰਿਆ ਤੇ ਫਿਰ ਸਿਪਾਹੀ ਸੁਖਵਿੰਦਰ ਸਿੰਘ ਦੇ ਘਰੋਂ ਅਲਮਾਰੀ 'ਚ ਰੱਖੇ 10 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਇਸ ਚੋਰੀ ਸਬੰਧੀ ਉਕਤ ਦੋਵਾਂ ਹੀ ਘਰਾਂ ਨੂੰ ਸਵੇਰੇ ਪਤਾ ਲੱਗਾ ਜਦ ਉਨ੍ਹਾਂ ਨੇ ਅਲਮਾਰੀਆਂ 'ਚੋਂ ਬਾਹਰ ਕੱਪੜੇ ਖਿੱਲਰੇ ਦੇਖੇ। ਚੋਰੀ ਸਬੰਧੀ ਪੁਲਸ ਥਾਣਾ ਮਜੀਠਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਇਸੇ ਹੀ ਪਿੰਡ ਦੇ ਵਸਨੀਕ ਅਕਾਲੀ ਦਲ ਮਾਨ ਦੇ ਸਰਕਲ ਪ੍ਰਧਾਨ ਜਥੇ. ਕੁਲਵੰਤ ਸਿੰਘ ਕੋਟਲਾ ਨੇ ਦੱਸਿਆ ਕਿ ਸਾਡੇ ਤੇ ਆਸ-ਪਾਸ ਦੇ ਪਿੰਡਾਂ 'ਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਤੇ ਕਈ ਕਿਸਾਨਾਂ ਦੀਆਂ ਮੋਟਰਾਂ 'ਤੇ ਲੱਗੇ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ ਹੋ ਚੁੱਕਾ ਹੈ ਪਰ ਪੁਲਸ ਅਜੇ ਤੱਕ ਕਿਸੇ ਵੀ ਚੋਰ ਨੂੰ ਕਾਬੂ ਨਹੀਂ ਕਰ ਸਕੀ, ਜਿਸ ਕਾਰਨ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ।


Related News