2 ਲੁਟੇਰੇ ਕਾਬੂ, 14 ਮੋਬਾਇਲ ਫੋਨ ਬਰਾਮਦ

Friday, April 21, 2017 2:50 AM
2 ਲੁਟੇਰੇ ਕਾਬੂ, 14 ਮੋਬਾਇਲ ਫੋਨ ਬਰਾਮਦ

ਅੰਮ੍ਰਿਤਸਰ, (ਅਰੁਣ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡਿਪਟੀ ਕਮਿਸ਼ਨਰ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਦੇ ਨਿਰਦੇਸ਼ਾਂ ਹੇਠ ਸੀ. ਆਈ. ਏ. ਸਟਾਫ ਇੰਚਾਰਜ ਅਰਵਿੰਦਰ ਸਿੰਘ ਇੰਸਪੈਕਟਰ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ''ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਿਲਬਾਗ ਸਿੰਘ ਬਾਬਾ ਪੁੱਤਰ ਉਜਾਗਰ ਸਿੰੰਘ ਵਾਸੀ ਚੋਗਾਵਾਂ ਤੇ ਉਸ ਦੇ ਸਾਥੀ ਮਨਜੀਤ ਸਿੰਘ ਦੀਪੂ ਪੁੱਤਰ ਕੁਲਵੰਤ ਸਿੰਘ ਵਾਸੀ ਸੁਲਤਾਨਵਿੰਡ ਨੂੰ ਤਰਨਤਾਰਨ ਰੋਡ ਸਥਿਤ ਹੋਟਲ ਤੇਜ਼ ਰਾਇਲ ਨੇੜਿਓਂ ਗ੍ਰਿਫਤਾਰ ਕੀਤਾ।
ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ''ਚੋਂ ਖੋਹੇ ਗਏ ਵੱਖ-ਵੱਖ ਕੰਪਨੀਆਂ ਦੇ 14 ਮੋਬਾਇਲ ਬਰਾਮਦ ਕਰ ਕੇ ਪੁਲਸ ਨੇ ਥਾਣਾ ''ਸੀ'' ਡਵੀਜ਼ਨ ਵਿਖੇ ਮਾਮਲਾ ਦਰਜ ਕਰ ਲਿਆ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ''ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਗਿਰੋਹ ਨਾਲ ਜੁੜੇ ਹੋਰ ਮੁਲਜ਼ਮਾਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!