ਨਸ਼ੀਲੀਆਂ ਗੋਲੀਆਂ ਸਮੇਤ 2 ਅੜਿੱਕੇ

06/27/2017 7:15:32 AM

ਫੱਤੂਢੀਂਗਾ, (ਘੁੰਮਣ)- ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੇ ਸਥਾਨਕ ਪੁਲਸ ਪਾਰਟੀ ਨੂੰ ਇਲਾਕਾ ਗਸ਼ਤ 'ਤੇ ਨਿਕਲਣ ਦੇ ਆਦੇਸ਼ ਜਾਰੀ ਕੀਤੇ। ਦਲਵਿੰਦਰਬੀਰ ਸਿੰਘ ਏ. ਐੱਸ. ਆਈ., ਪ੍ਰੇਮ ਲਾਲ ਏ. ਐੱਸ. ਆਈ. ਪਿੰਡ ਫੱਤੂਢੀਂਗਾ ਤੋਂ ਹੁੰਦੇ ਹੋਏ ਚੌਕ ਸਾਹਦੋਲਾ ਵਿਖੇ ਗਸ਼ਤ ਦੇ ਸਬੰਧ 'ਚ ਨਿਕਲੇ ਤਾਂ ਜਸਬੀਰ ਖਾਨ ਉਰਫ ਜੱਸੀ ਪੁੱਤਰ ਮੀਤ ਖਾਨ ਵਾਸੀ ਫੱਤੂਢੀਂਗਾ ਪਿੰਡ ਮਹਿਮਦਵਾਲ ਦੀ ਤਰਫੋਂ ਆÀੁਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 220 ਨਸ਼ੀਲੀਆਂ ਗੋਲੀਆਂ ਮਿਲੀਆਂ। 
ਪੁਲਸ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਹੀ ਦਲਵਿੰਦਰਬੀਰ ਸਿੰਘ ਏ. ਐੱਸ. ਆਈ., ਪਰਮਜੀਤ ਸਿੰਘ ਏ. ਐੱਸ. ਆਈ., ਕਸ਼ਮੀਰ ਸਿੰਘ ਹੌਲਦਾਰ ਤੇ ਨਵਦੀਪ ਸਿੰਘ ਕਾਂਸਟੇਬਲ ਸਮੇਤ ਪੁਲਸ ਪਾਰਟੀ ਫੱਤੂਢੀਂਗਾ ਤੋਂ ਉੱਚਾ ਖੀਰਾਂਵਾਲੀ ਗਸ਼ਤ ਦੇ ਸਬੰਧ 'ਚ ਜਾ ਰਹੇ ਸੀ, ਜਦੋਂ ਉਹ ਇਥੋਂ ਦੇ ਵਿਰਕ ਔਜਲਾ ਰਾਈਸ ਸੈਲਰ ਕੋਲ ਪੁੱਜੇ ਤਾਂ ਖੇਤਾਂ ਵੱਲੋਂ ਗੁਰਮੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਕੌਮ ਜੱਟ ਵਾਸੀ ਉੱਚਾ ਬੇਟ ਆ ਰਿਹਾ ਸੀ, ਜਦ ਪੁਲਸ ਪਾਰਟੀ ਨੇ ਇਸ ਨੂੰ ਰੁਕਣ ਲਈ ਆਖਿਆ ਤਾਂ ਇਹ ਪੁਲਸ ਤੋਂ ਅੱਖ ਚੁਰਾ ਕੇ ਖਿਸਕਣ ਲੱਗਾ। ਪੁਲਸ ਦੇ ਜਵਾਨਾਂ ਨੇ ਇਸ ਨੂੰ ਕਾਬੂ ਕਰਕੇ ਇਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 234 ਨਸ਼ੀਲੀਆਂ ਗੋਲੀਆਂ ਮਿਲੀਆਂ। ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ੀਲੀਆਂ ਗੋਲੀਆਂ ਦੀ ਭਾਰੀ ਖੇਪ ਆਪਣੇ ਕਿਸੇ ਨਿੱਜੀ ਗਾਹਕ ਨੂੰ ਦੇਣ ਜਾ ਰਿਹਾ ਸੀ। ਪੁਲਸ ਨੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਤਾਂ ਜੱਜ ਸਾਹਿਬ ਨੇ ਦੋਵਾਂ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।


Related News