ਬੱਸ ਦੀ ਲਪੇਟ ''ਚ ਆਉਣ ਨਾਲ 2 ਵਿਦਿਆਰਥੀਆਂ ਦੀ ਮੌਤ

06/27/2017 12:13:27 AM

ਫਿਰੋਜ਼ਪੁਰ(ਜੈਨ, ਮਨਦੀਪ,ਆਨੰਦ)—ਗੁਰਦੁਆਰਾ ਜਾਮਨੀ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 2 ਵਿਦਿਆਰਥੀਆਂ ਦੀ ਪੰਜਾਬ ਰੋਡਵੇਜ਼ ਬੱਸ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੈਂਟ ਨਿਵਾਸੀ 4 ਵਿਦਿਆਰਥੀ ਮੋਟਰਸਾਈਕਲ 'ਤੇ ਮੋਗਾ ਰੋਡ ਤੋਂ ਲੰਘ ਰਹੇ ਸੀ ਕਿ ਅਚਾਨਕ ਪੀ. ਆਰ. ਟੀ. ਸੀ. ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਨਾਲ ਮੌਕੇ 'ਤੇ ਅਭਿਸ਼ੇਕ ਪੁੱਤਰ ਅਨਿਲ ਕੁਮਾਰ ਨਿਵਾਸੀ ਬਾਜ਼ਾਰ ਨੰਬਰ 1 ਕੈਂਟ ਤੇ ਚਾਂਦ ਉਰਫ ਸੂਰਜ ਪੁੱਤਰ ਬਿੱਟੂ ਨਿਵਾਸੀ ਇੰਦਰਾ ਕਾਲੋਨੀ ਦੀ ਮੌਤ ਹੋ ਗਈ, ਜਦਕਿ ਮੋਹਿਤ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਕੈਂਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਟੈਂਕਾਂ ਵਾਲੀ ਬਸਤੀ ਨਿਵਾਸੀ ਰਵੀ ਕੁਮਾਰ ਪੁੱਤਰ ਤਰਸੇਮ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਚਾਰੋਂ ਨੌਜਵਾਨ 11ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਉਨ੍ਹਾਂ ਦੀ ਉਮਰ ਕਰੀਬ 16-17 ਸਾਲ ਦੀ ਹੈ। ਲੋਕਾਂ ਵੱਲੋਂ ਲਾਸ਼ਾਂ ਸਣੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਮੋਹਿਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਅਤੇ ਰਵੀ ਨੂੰ ਇਲਾਜ ਦੌਰਾਨ ਛੁੱਟੀ ਦਿੱਤੀ ਗਈ ਹੈ। ਰਵੀ ਨੇ ਦੱਸਿਆ ਕਿ ਉਹ ਚਾਰੋਂ ਦੋਸਤ ਮੋਟਰਸਾਈਕਲ 'ਤੇ ਬਾਜੀਦਪੁਰ ਗੁਰਦੁਆਰਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਕੁਲਗੜ੍ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News