ਸੜਕ ਹਾਦਸੇ ''ਚ 2 ਦੀ ਮੌਤ

06/25/2017 2:11:34 AM

ਧਾਰੀਵਾਲ,  (ਖੋਸਲਾ, ਬਲਬੀਰ)  -ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਰੇਸ਼ ਮੰਡਲ ਪੁੱਤਰ ਸੁਖਦੇਵ ਮੰਡਲ ਤੇ ਰਾਮ ਚਰਿੱਤਰ ਮੰਡਲ ਵਾਸੀ ਪਿੰਡ ਬੇਲੀਤੋਲਾ (ਬਿਹਾਰ) ਹਾਲ ਵਾਸੀ ਫਤਿਹਗੜ੍ਹ ਸ਼ੁਕਰਚੱਕ ਜੋ ਕਿ ਖੇਤ ਮਜ਼ਦੂਰੀ ਦਾ ਕੰਮ ਕਰਦੇ ਸਨ, ਜਦੋਂ ਆਪਣੇ ਮੋਟਰਸਾਈਕਲ ਰਾਹੀਂ ਬਟਾਲਾ ਤੋਂ ਦੀਨਾਨਗਰ ਜਾ ਰਹੇ ਸਨ ਤੇ ਪਿੰਡ ਅਹਿਮਦਾਬਾਦ-ਧਾਰੀਵਾਲ ਬਾਈਪਾਸ ਦੇ ਪੁਲ ਨਜ਼ਦੀਕ ਪਹੁੰਚੇ ਤਾਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਇਨ੍ਹਾਂ ਦਾ ਮੋਟਰਸਾਈਕਲ ਸੜਕ ਕਿਨਾਰੇ ਸਥਿਤ ਲੋਹੇ ਦੇ ਇਕ ਸਾਈਨ ਬੋਰਡ ਨਾਲ ਜਾ ਟਕਰਾਇਆ, ਜਿਸ ਦੇ ਸਿੱਟੇ ਵਜੋਂ ਨਰੇਸ਼ ਮੰਡਲ ਤੇ ਰਾਮ ਚਰਿੱਤਰ ਮੰਡਲ ਦੇ ਸਿਰ 'ਤੇ ਗੰਭੀਰ ਸੱਟਾਂ ਲੱਗਣ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।


Related News