2 ਦਿਨ ਦੇ ਪੁਲਸ ਰਿਮਾਂਡ ਬਾਅਦ ਅਫੀਮ ਦੋਸ਼ੀਆਂ ਨੂੰ ਭੇਜਿਆ ਜੇਲ

08/17/2017 1:46:25 PM


ਅਬੋਹਰ(ਸੁਨੀਲ)—ਨਾਰਕੋਟਿਕਸ ਰੇਂਜ ਸੈੱਲ ਫਿਰੋਜ਼ਪੁਰ ਡੀ. ਆਈ. ਜੀ. ਟੀਮ ਦੇ ਮੁਖੀ ਸਤਪਾਲ ਬਿਰਲਾ ਦੀ ਅਗਵਾਈ ਹੇਠ ਐੱਸ. ਆਈ. ਮਨਜੀਤ ਸਿੰਘ ਨੇ ਇਕ ਕਿਲੋ 100 ਗ੍ਰਾਮ ਅਫੀਮ ਦੇ 2 ਦੋਸ਼ੀਆਂ ਨੂੰ 2 ਦਿਨ ਦੇ ਪੁਲਸ ਰਿਮਾਂਡ ਬਾਅਦ ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਡੀ. ਆਈ. ਜੀ. ਨਾਰਕੋਟਿਕਸ ਰੇਂਜ ਸੈੱਲ ਮੁਖੀ ਸਤਪਾਲ ਬਿਰਲਾ ਦੀ ਅਗਵਾਈ ਹੇਠ ਐੱਸ. ਆਈ. ਮਨਜੀਤ ਸਿੰਘ ਨੇ ਮਲੋਟ ਬਾਈਪਾਸ ਖਾਲਸਾ ਕਾਲਜ ਕੋਲ ਦੋ ਵਿਅਕਤੀਆਂ ਨੂੰ ਸ਼ਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਉਕਤ ਅਫੀਮ ਬਰਾਮਦ ਹੋਈ। ਫੜੇ ਗਏ ਦੋਸ਼ੀਆਂ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਤੇ ਪਿੰਡ ਵਣਜਾਰਾ ਮਧਪ੍ਰਦੇਸ਼ ਵਾਸੀ ਦਲ ਸਿੰਘ ਪੁੱਤਰ ਨੱਥੂ ਲਾਲ ਦੇ ਰੂਪ 'ਚ ਹੋਈ। ਦੋਸ਼ੀਆਂ ਖਿਲਾਫ ਨਗਰ ਥਾਣਾ ਨੰ. 1 'ਚ ਮਾਮਲਾ ਦਰਜ ਕੀਤਾ ਗਿਆ।  


Related News