ਨਸ਼ੀਲੇ ਪਾਊਡਰ ਸਮੇਤ 2 ਕਾਬੂ

01/17/2018 7:34:51 AM

ਕਪੂਰਥਲਾ, (ਮਲਹੋਤਰਾ)- ਜ਼ਿਲਾ ਪੁਲਸ ਕਪਤਾਨ ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਦੀ ਅਗਵਾਈ 'ਚ ਨਸ਼ਾ ਮਾਫੀਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐੱਸ. ਟੀ. ਐੱਫ. ਪੁਲਸ ਦੇ ਇੰਚਾਰਜ ਸਲਵੈਸਟਨ ਮਸੀਹ ਨੇ ਪੁਲਸ ਪਾਰਟੀ ਸਮੇਤ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ 2 ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਟੀ. ਐੱਫ. ਵਿੰਗ ਦੇ ਇੰਚਾਰਜ ਸਲਵੈਸਟਨ ਮਸੀਹ ਨੇ ਆਪਣੀ ਟੀਮ ਦੇ ਨਾਲ ਕਿਸੇ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਪਿੰਡ ਲੱਖਣ ਖੋਲ੍ਹੇ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ, ਇਸ ਸਾਹਮਣਿਓਂ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ, ਜਿਸ ਨੇ ਆਪਣਾ ਨਾਂ ਗੁਰਨਾਮ ਸਿੰਘ ਪੁੱਤਰ ਦਰਬਾਰਾ ਸਿੰਘ ਨਿਵਾਸੀ ਲੱਖਣ ਖੋਲ੍ਹੇ ਕਪੂਰਥਲਾ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। 
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਇੰਚਾਰਜ ਸਲਵੈਸਟਨ ਮਸੀਹ ਨੇ ਪੁਲਸ ਪਾਰਟੀ ਸਮੇਤ ਪਿੰਡ ਬਿਹਾਰੀਪੁਰ ਮਾਰਗ 'ਤੇ ਨਾਕੇਬੰਦੀ ਦੌਰਾਨ ਸਾਹਮਣੇ ਤੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਉਕਤ ਵਿਅਕਤੀ ਨੇ ਆਪਣਾ ਨਾਂ ਮੱਖਣ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਪਿੰਡ ਲਾਟੀਆਂਵਾਲ ਦੱਸਿਆ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News