192 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

08/15/2017 6:58:24 AM

ਬੀਜਾ, (ਬਿਪਨ)- ਕੋਟਾਂ ਪਲਸ ਨੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਕਾਰ 'ਚੋਂ 192 ਬੋਤਲਾਂ ਸ਼ਰਾਬ ਫੜਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਬਲਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਬੀਜਾ ਵਿਖੇ ਨਾਕਾ ਲਾਇਆ ਹੋਇਆ ਸੀ ਤਾਂ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਇਕ ਕਾਰ ਜਿਸ 'ਚ ਸ਼ਰਾਬ ਹੈ, ਜਿਨ੍ਹਾਂ ਤੁਰੰਤ ਜਾ ਕੇ ਛਾਪਾ ਮਾਰਿਆਂ ਤਾਂ ਵੇਖਿਆ ਕਿ ਕਾਰ ਸ਼ਰਾਬ ਨਾਲ ਭਰੀ ਪਈ ਹੈ।
ਪੁਲਸ ਨੇ ਮੌਕੇ 'ਤੇ 192 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਰ ਨੂੰ ਕਬਜ਼ੇ 'ਚ ਲੈ ਕੇ ਮੁਕੱਦਮਾ ਦਰਜ ਕਰ ਲਿਆ। ਲੋਕਾਂ ਅਨੁਸਾਰ ਪੁਲਸ ਦੇ ਛਾਪੇਮਾਰੀ ਤੋਂ ਪਹਿਲਾਂ ਹੀ ਮੁਲਜ਼ਮ ਕਾਰ ਛੱਡ ਕੇ ਭੱਜ ਗਿਆ ਸੀ ।ਇਸ ਸੰਬੰਧੀ ਚੌਕੀ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਕਾਰ ਵਾਲੇ ਵਿਅਕਤੀ ਦਾ ਪਤਾ ਲੱਗ ਚੁੱਕਿਆ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।   


Related News