ਅੱਠ ਮਹੀਨੇ ''ਚ ਭਾਰ ਹੋਇਆ 16 ਕਿਲੋਂ, ਆਪਣੀ ਬੱਚੀ ਦੇ ਇਲਾਜ ਨੂੰ ਲੈ ਕੇ ਚਿੰਤਾ ''ਚ ਹਨ ਪਰਿਵਾਰਕ ਮੈਂਬਰ

04/27/2017 4:28:32 PM

ਅੰਮ੍ਰਿਤਸਰ - ਆਪਣੀ ਉਮਰ ''ਤੋਂ ਜ਼ਿਆਦਾ ਭਾਰ ਨੂੰ ਲੈ ਕੇ ਸੁਰਖੀਆਂ ''ਚ ਨਜ਼ਰ ਆਈ ਅੱਠ ਮਹੀਨੇ ਦੀ ਬੱਚੀ ਚਾਹਤ ਨੂੰ ਰਾਹਤ ਨਹੀਂ ਮਿਲ ਪਾ ਰਹੀ। ਪਰਿਵਾਰ 16 ਕਿੱਲੋਂ ਭਾਰ ਵਾਲੀ ਇਸ ਬੱਚੀ ਦੇ ਇਲਾਜ ਲਈ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਲੈ ਕੇ ਗਏ ਸਨ। ਚਾਹਤ ਨੂੰ ਗੋਦ ''ਚ ਚੁੱਕ ਕੇ ਉਸ ਦਾ ਪਿਤਾ ਸੂਰਜ ਅਲੱਗ-ਅਲੱਗ ਵਿਭਾਗਾਂ ਦਾ ਚੱਕਰ ਲਗਾਉਂਦਾ ਰਹਿੰਦਾ ਹੈ, ਪਰ ਕੀਤੇ ਵੀ ਉਸ ਦਾ ਇਲਾਜ ਨਹੀਂ ਹੋ ਰਿਹਾ। ਬੱਚੀ ਦਾ ਭਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਹੁਣ ਕੋਈ ਰਾਸਤਾ ਨਜ਼ਰ ਨਹੀਂ ਆ ਰਿਹਾ।

ਸੂਰਜ ਨੇ ਦੱਸਿਆ ਕਿ ਉਹ ਚਾਹਤ ਦਾ ਇਲਾਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ''ਤੋਂ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਡਾਕਟਰਾਂ ਨੇ ਸਾਫ ਕਹਿ ਦਿੱਤਾ ਕਿ ਪੀ. ਜੀ. ਆਈ. ਦੇ ਅਡੀਸ਼ਨਲ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ''ਚ ਇਸ ਦਾ ਇਲਾਜ ਨਹੀਂ ਹੋ ਸਕਦਾ।
ਕੇਬਲ ਦੀ ਦੁਕਾਨ ''ਤੇ ਕੰਮ ਕਰਨ ਵਾਲੇ ਸੂਰਜ ਨੇ ਦੱਸਿਆ ਕਿ ਪੈਸਿਆ ਦਾ ਜੁਗਾੜ ਕਰਕੇ ਚਾਹਤ ਨੂੰ ਲੈ ਕੇ ਪੀ. ਜੀ. ਆਈ. ਲੈ ਕੇ ਤਾਂ ਗਏ, ਪਰ ਉੱਥੇ ਮਰੀਜ਼ਾਂ ਦੀ ਭੀੜ ਦੇਖ ਕੇ ਉਹ ਪਰੇਸ਼ਾਨ ਹੋ ਗਏ। ਹਸਪਤਾਲ ਦੇ ਸਾਰੇ ਵਾਰਡ ਦਾ ਚੱਕਰ ਲਗਾਏ। ਉੱਥੇ ਡਾਕਟਰ ਅਤੇ ਸਟਾਫ ਉਸ ਨੂੰ ਇੱਧਰ ''ਤੋਂ ਉੱਧਰ ਭਜਾਉਂਦੇ ਰਹੇ। ਚਾਹਤ ਨੂੰ ਗੋਦੀ ''ਚ ਚੁੱਕ ਕੇ ਪੂਰੇ ਹਸਪਤਾਲ ਦੀ ਪਰਿਕ੍ਰਮਾ ਕਰ ਦਿੱਤੀ, ਪਰ ਬੱਚੀ ਦਾ ਇਲਾਜ ਨਹੀਂ ਹੋਇਆ। ਅੰਤ ਉਹ ਥੱਕ ਹਾਰ ਕੇ ਘਰ ਵਾਪਸ ਆ ਗਏ। 
ਸੂਰਜ ਨੇ ਦੱਸਿਆ ਕਿ ਉਸਦੀ ਬੇਟੀ ਦਾ ਭਾਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਉਸ ਦੀ ਪੁਕਾਰ ਸੁਣੇ ਅਤੇ ਬੱਚੀ ਦੇ ਇਲਾਜ ਦੀ ਵਿਵਸਥਾ ਕਰੇ। ਸੂਰਜ ਨੇ ਦੱਸਿਆ ਕਿ ਉਸਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਚਾਹਤ ਦਾ ਇਲਾਜ ਕਰਾਉਣ ''ਚ ਅਸਮਰਥ ਹੈ।
ਅੰਮ੍ਰਿਤਸਰ ਸ਼ਹਿਰ ਦੇ ਜੋੜਾ ਫਾਟਕ ਖੇਤਰ ਦੇ ਨਿਵਾਸੀ ਸੂਰਜ ਦੀ ਬੇਟੀ ਚਾਹਤ ਜਦੋਂ ਤਿੰਨ ਮਹੀਨੇ ਦੀ ਸੀ, ਉਸ ਸਮੇਂ ਉਸ ਦਾ ਭਾਰ ਵੱਧਣ ਲੱਗ ਗਿਆ। ਉਹ ਸਿਰਫ ਆਪਣੀ ਮਾਂ ਦਾ ਦੁੱਧ ਪੀਂਦੀ ਸੀ। 
ਬੱਚੀ  ਦਾ ਹੋਵੇਗਾ ਇਲਾਜ : ਸਿਵਲ ਸਰਜਨ
ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਨੇ ਕਿਹਾ ਕਿ ਬੱਚੀ ਦੀ ਬੀਮਾਰੀ ਦਾ ਡਾਇਗਨੋਸ ਹੋਣ ਦੇ ਬਾਅਦ ਹੀ ਇਲਾਜ ਹੋ ਸਕਦਾ ਹੈ। ਉਸ ਦੇ ਪਰਿਵਾਰਕ ਮੈਂਬਰ ਮਿਲੇ। ਬੱਚੀ ਦਾ ਸਾਰਾ ਰਿਕਾਡ ਲੈ ਕੇ ਆਏ। ਉਹ ਆਪਣੇ ਪੱਧਰ ''ਤੇ ਬੱਚੀ ਦਾ ਇਲਾਜ ਕਰਵਾਉਣ ਦਾ ਪ੍ਰਸਾਰ ਕਰਨਗੇ। 5 ਸਾਲ ਤੱਕ ਬੇਟੀਆਂ ਦਾ ਇਲਾਜ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੁਆਰਾ ਮੁਫਤ ਹੁੰਦਾ ਹੈ। ਇਸ ''ਚ 30 ਪ੍ਰਕਾਰ ਦੀਆਂ ਬੀਮਾਰੀਆਂ ਕਵਰ ਹੁੰਦੀਆਂ ਹਨ। ਚਾਹਤ ਨੂੰ ਕਿਸ ਪ੍ਰਕਾਰ ਦਾ ਰੋਗ ਹੈ, ਇਹ ਜਾਂਚ ''ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਮੈ ਇਸ ਪਰਿਵਾਰ ਦੀ ਪੂਰੀ ਸਹਾਇਤਾ ਕਰਾਗਾਂ।

 


Related News