ਨਸ਼ਾ ਸਮੱਗਲਰ ਨੂੰ 1 ਸਾਲ ਕੈਦ, 10 ਹਜ਼ਾਰ ਰੁਪਏ ਜੁਰਮਾਨਾ

10/17/2017 6:53:44 AM

ਹੁਸ਼ਿਆਰਪੁਰ, (ਅਮਰਿੰਦਰ)- ਨਸ਼ੇ ਦੀ ਸਮੱਗਲਿੰਗ ਦੇ ਦੋਸ਼ੀ ਅਮਰਜੀਤ ਸਿੰਘ ਉਰਫ਼ ਜੀਤਾ ਪੁੱਤਰ ਬਲਵਿੰਦਰ ਸਿੰਘ ਵਾਸੀ ਸੈਲਾ ਖੁਰਦ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 1 ਸਾਲ ਦੀ ਕੈਦ ਦੇ ਨਾਲ-ਨਾਲ 10 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਦੀ ਅਦਾਇਗੀ ਨਾ ਕਰਨ 'ਤੇ ਦੋਸ਼ੀ ਅਮਰਜੀਤ ਨੂੰ 3 ਮਹੀਨੇ ਹੋਰ ਸਜ਼ਾ ਕੱਟਣੀ ਹੋਵੇਗੀ।
ਕੀ ਸੀ ਮਾਮਲਾ : ਗੌਰਤਲਬ ਹੈ ਕਿ ਗੜ੍ਹਸ਼ੰਕਰ ਥਾਣੇ 'ਚ ਤਾਇਨਾਤ ਏ. ਐੱਸ. ਆਈ. ਚਤਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਬਖਸ਼ੀਸ਼ ਸਿੰਘ ਤੇ ਹੋਰ ਪੁਲਸ ਪਾਰਟੀ ਨਾਲ 14 ਫ਼ਰਵਰੀ 2016 ਨੂੰ ਭਜਲਾ ਰੋਡ 'ਤੇ ਨਾਕੇਬੰਦੀ ਕਰ ਰੱਖੀ ਸੀ। ਇਸ ਦੌਰਾਨ ਸਵੇਰੇ 10 ਵਜੇ ਇਕ ਸ਼ੱਕੀ ਨੌਜਵਾਨ ਨੂੰ ਦੇਖ ਕੇ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ। 
ਪੁਲਸ ਪਾਰਟੀ ਨੇ ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਦੋਸ਼ੀ ਅਮਰਜੀਤ ਸਿੰਘ ਪਾਸੋਂ 750 ਗ੍ਰਾਮ ਚਰਸ ਬਰਾਮਦ ਹੋਈ। ਗੜ੍ਹਸ਼ੰਕਰ ਪੁਲਸ ਨੇ ਦੋਸ਼ੀ ਅਮਰਜੀਤ ਸਿੰਘ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।


Related News