ਸੜਕ ਹਾਦਸੇ ''ਚ 1 ਦੀ ਮੌਤ

09/22/2017 6:03:20 AM

ਨਵਾਂਸ਼ਹਿਰ,(ਮਨੋਰੰਜਨ)- ਬੀਤੀ ਰਾਤ ਅੰਬੇਡਕਰ ਚੌਕ 'ਚ ਇਕ ਐਕਟਿਵਾ 'ਤੇ ਸਵਾਰ ਦੋ ਲੋਕਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਵਾਲ-ਵਾਲ ਬਚ ਗਿਆ। 
ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਪਿੰਡ ਮਲਕੋਵਾਲ ਦਾ ਨਿਵਾਸੀ ਜਸਵਿੰਦਰ ਤੇ ਪਿੰਡ ਕਾਕੋਵਾਵ ਦਾ ਨਿਵਾਸੀ ਸੰਦੀਪ ਕੁਮਾਰ ਐਕਟਿਵਾ 'ਤੇ ਰਾਤ 10 ਵਜੇ ਪਿੰਡ ਨੂੰ ਜਾ ਰਹੇ ਸੀ। ਇਸੇ ਦੌਰਾਨ ਅੰਬੇਡਕਰ ਚੌਕ ਕੋਲ ਕਿਸੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਦੇ ਪਿੱਛੇ ਬੈਠਾ ਸੰਦੀਪ ਸੜਕ 'ਤੇ ਡਿੱਗ ਗਿਆ ਤੇ ਉਸ ਦੇ ਸਿਰ 'ਤੇ ਸੱਟ ਲੱਗਣ ਨਾਲ ਮੌਕੇ 'ਤੇ ਉਸ ਦੀ ਮੌਤ ਹੋ ਗਈ, ਜਦਕਿ ਜਸਵਿੰਦਰ ਦੇ ਸਿਰ 'ਤੇ ਹੈੱਲਮੇਟ ਹੋਣ ਕਾਰਨ ਵਾਲ-ਵਾਲ ਬਚ ਗਿਆ। ਪੁਲਸ ਨੇ ਸੰਦੀਪ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕੀਤੀ ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News