ਸੜਕ ਹਾਦਸੇ ''ਚ 1 ਦੀ ਮੌਤ, 1 ਜ਼ਖ਼ਮੀ

06/27/2017 12:31:49 AM

ਮੋਗਾ,  (ਆਜ਼ਾਦ)-  ਇੱਥੋਂ ਤੋਂ ਥੋੜ੍ਹੀ ਦੂਰ ਕੋਟ ਈਸੇ ਖਾਂ ਵਿਖੇ ਤੇਜ਼ ਰਫਤਾਰ ਪਿਕਅੱਪ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਗਿਆਨ ਚੰਦ (59) ਨਿਵਾਸੀ ਕੋਟ ਈਸੇ ਖਾਂ ਦੀ ਮੌਤ ਹੋ ਗਈ, ਜਦਕਿ ਰਜਿੰਦਰ ਮੋਹਨ ਨਿਵਾਸੀ ਕੋਟ ਈਸੇ ਖਾਂ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ। ਇਸ ਸਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਮੁਨੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਕੋਟ ਈਸੇ ਖਾਂ ਦੇ ਬਿਆਨਾਂ 'ਤੇ ਅਣਪਛਾਤੇ ਪਿਕਅੱਪ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਲੋਕਾਂ ਕੋਲੋਂ ਪੁੱਛਗਿੱਛ ਕੀਤੀ। 


Related News