ਸ਼ਰਾਬ ਦੀਆਂ 48 ਬੋਤਲਾਂ ਸਣੇ 1 ਗ੍ਰਿਫਤਾਰ

06/27/2017 3:36:20 AM

ਕਾਠਗੜ੍ਹ,  (ਰਾਜੇਸ਼)-  ਪੁਲਸ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਵਾਂਸ਼ਹਿਰ-ਰੋਪੜ ਹਾਈਵੇ 'ਤੇ ਗਿੱਲ ਢਾਬੇ ਦੇ ਪਿਛਲੇ ਪਾਸੇ ਦੱਬੀਆਂ 36 ਬੋਤਲਾਂ ਸਣੇ ਗੁਰਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਟੰਡੋਹ ਨੂੰ ਗ੍ਰਿਫਤਾਰ ਕੀਤਾ। 
ਇਸੇ ਤਰ੍ਹਾਂ ਉਕਤ ਹਾਈਵੇ 'ਤੇ ਸਾਹਿਬ ਢਾਬੇ ਤੋਂ ਪਿੰਡ ਜੰਡੀ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਨੌਜਵਾਨ ਸੋਨੂੰ ਉਰਫ ਕੁੰਦੀ ਪੁੱਤਰ ਲੇਟ ਰਾਮ ਪਾਲ ਵਾਸੀ ਜੱਟ ਮਜਾਰੀ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ 'ਤੇ ਰੱਖੇ ਥੈਲੇ ਨੂੰ ਸੁੱਟ ਕੇ ਭੱਜ ਗਿਆ, ਜਿਸ ਵਿਚੋਂ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News