ਮਾਡਲ ਟਾਊਨ ਦੀਆਂ ਗਲੀਆਂ ਖਸਤਾ ਹਾਲਤ ''ਚ

06/27/2017 12:48:16 AM

ਨਵਾਂਸ਼ਹਿਰ, (ਮਹਿਤਾ)- ਦੁਰਗਾਪੁਰ ਰੋਡ 'ਤੇ ਮਾਡਲ ਟਾਊਨ ਦੀਆਂ ਗਲੀਆਂ 'ਚ ਫੈਲੇ ਚਿੱਕੜ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ। ਮੁਹੱਲਾ ਵਾਸੀਆਂ ਜੈਪਾਲ ਗੋਗਾ, ਸੰਦੀਪ, ਨਰੇਸ਼, ਰਾਮ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨੀਂ ਸੀਵਰੇਜ ਬੋਰਡ ਵੱਲੋਂ ਉਨ੍ਹਾਂ ਦੇ ਮੁਹੱਲੇ 'ਚ ਸੀਵਰੇਜ ਲਾਈਨ ਪਾਈ ਗਈ ਸੀ ਪਰ ਇਸ ਤੋਂ ਬਾਅਦ ਗਲੀਆਂ ਦੀ ਮੁਰੰਮਤ ਵੱਲ ਨਾ ਤਾਂ ਸੀਵਰੇਜ ਬੋਰਡ ਤੇ ਨਾ ਹੀ ਨਗਰ ਕੌਂਸਲ ਨੇ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਗਲੀ 'ਚ ਚਿੱਕੜ ਫੈਲ ਜਾਂਦਾ ਹੈ ਤੇ ਇਥੋਂ ਪੈਦਲ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਦੋਪਹੀਆ ਵਾਹਨ ਚਾਲਕ ਹਾਦਸੇ ਦੇ ਸ਼ਿਕਾਰ ਵੀ ਹੋ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਗਲੀਆਂ ਦੀ ਮੁਰੰਮਤ ਛੇਤੀ ਕਰਵਾਈ ਜਾਵੇ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ?
ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਮਾਡਲ ਟਾਊਨ ਤੇ ਹਰਗੋਬਿੰਦ ਨਗਰ ਮੁਹੱਲੇ ਵਿਚ ਹੁਣ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਜਾਣੀਆਂ ਹਨ। ਇਸ ਤੋਂ ਬਾਅਦ ਮੇਨ ਲਾਈਨ ਨਾਲ ਜੋੜ ਕੇ ਹੀ ਗਲੀਆਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਸਮੇਂ ਦੀ ਮੁਸ਼ਕਿਲ ਤੋਂ ਬਾਅਦ ਮਾਡਲ ਟਾਊਨ ਨੂੰ ਮਾਡਲ ਰੂਪ ਦੇ ਦਿੱਤਾ ਜਾਵੇਗਾ।


Related News