ਜਦੋਂ ਭੂੰਡ ਆਸ਼ਕ ਦੀ ਲੋਕਾਂ ਨੇ ਵਿਚਕਾਰ ਬਜ਼ਾਰ ਕੀਤੀ ਛਿੱਤਰ-ਪਰੇਡ

Friday, April 21, 2017 10:45 AM
ਜਦੋਂ ਭੂੰਡ ਆਸ਼ਕ ਦੀ ਲੋਕਾਂ ਨੇ ਵਿਚਕਾਰ ਬਜ਼ਾਰ ਕੀਤੀ ਛਿੱਤਰ-ਪਰੇਡ

ਜਲਾਲਾਬਾਦ— ਰੇਲਵੇ ਰੋਡ ''ਤੇ ਨਾਬਾਲਗ ਨਾਲ ਛੇੜਛਾੜ ਕਰਨ ਵਾਲੇ ਭੂੰਡ ਆਸ਼ਕ ਦੀ ਲੋਕਾਂ ਵਲੋਂ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਇਕ ਲੜਕਾ ਹਰ ਰੋਜ਼ ਸਕੂਲ ਆਉਣ ਵਾਲੀ ਨਾਬਾਲਗ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਅਤੇ ਇਸ ਸੰਬੰਧੀ ਲੜਕੀ ਵਲੋਂ ਆਪਣੇ ਪਰਿਵਾਰ ਨੂੰ ਦੱਸਿਆ ਗਿਆ। ਵੀਰਵਾਰ ਨੂੰ ਜਦੋਂ ਉਕਤ ਲੜਕੀ ਆਪਣੀ ਮਾਂ ਨਾਲ ਰੇਲਵੇ ਰੋਡ ''ਤੇ ਜਾ ਰਹੀ ਸੀ ਤਾਂ ਭੂੰਡ ਆਸ਼ਕ ਨੇ ਇਕ ਵਾਰ ਫਿਰ ਉਸ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ। ਜਿਸ ''ਤੇ ਨੇੜੇ-ਤੇੜੇ ਦੇ ਲੋਕਾਂ ਨੇ ਭੂੰਡ ਆਸ਼ਕ ਨੂੰ ਫੜ ਲਿਆ ਅਤੇ ਬਹੁਤ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!