ਫੁੱਟਬਾਲ ਚੌਕ 'ਚ 2 ਕਾਰਾਂ ਦੀ ਟੱਕਰ ਤੋਂ ਬਾਅਦ ਹੋਇਆ ਹੰਗਾਮਾ, ਸੂਚਨਾ ਮਿਲਣ ਦੇ ਬਾਵਜੂਦ ਦੇਰੀ ਨਾਲ ਪਹੁੰਚੀ ਪੁਲਸ

06/26/2017 1:11:11 PM

ਜਲੰਧਰ (ਸੁਧੀਰ)- ਫੁੱਟਬਾਲ ਚੌਕ 'ਚ ਅੱਜ ਰਾਤ ਲਾਂਸਰ ਅਤੇ ਵੈਂਟੋ ਕਾਰ ਦੀ ਟੱਕਰ ਤੋਂ ਬਾਅਦ 2 ਧਿਰਾਂ ਵਿਚਾਲੇ ਰੱਜ ਕੇ ਹੰਗਾਮਾ ਹੋਇਆ। ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਲਾਏ। ਘਟਨਾ ਤੋਂ ਬਾਅਦ ਇਕ ਧਿਰ ਦੇ ਨੌਜਵਾਨ ਨੇ ਆਪਣੇ ਸਮਰਥਕਾਂ ਨੂੰ ਸੱਦ ਲਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ। 
ਲੋਕਾਂ ਨੇ ਦੋਸ਼ ਲਾਇਆ ਸੂਚਨਾ ਦੇਣ ਦੇ ਬਾਵਜੂਦ ਪੁਲਸ ਦੇਰੀ ਨਾਲ ਪਹੁੰਚੀ। 
ਮਿਲੀ ਜਾਣਕਾਰੀ ਮੁਤਾਬਕ ਵੈਂਟੋ ਕਾਰ 'ਚ ਸਵਾਰ ਇਕ ਪਰਿਵਾਰ ਪਟਿਆਲਾ ਤੋਂ ਜਲੰਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਿਹਾ ਸੀ ਕਿ ਉਦੋਂ ਹੀ ਫੁੱਟਬਾਲ ਚੌਕ ਨੇੜੇ ਉਨ੍ਹਾਂ ਦੀ ਲਾਂਸਰ ਕਾਰ ਨਾਲ ਟੱਕਰ ਹੋ ਗਈ। ਖਬਰ ਲਿਖੇ ਜਾਣ ਤੱਕ ਪੁਲਸ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News