''ਪਹਾੜੀ ਸੂਬਿਆਂ ਨੂੰ ਛੋਟ ਦੇਣ ਨਾਲ ਪੰਜਾਬ ਹੋ ਜਾਵੇਗਾ ਕੰਗਾਲ'' (ਵੀਡੀਓ)

08/18/2017 9:08:37 PM

ਚੰਡੀਗੜ੍ਹ— ਕੇਂਦਰ ਦੀ ਮੋਦੀ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਟੈਕਸ 'ਚ ਵਿਸ਼ੇਸ਼ ਛੋਟ ਦਿੱਤੇ ਜਾਣ ਦਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਵਿਰੋਧ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸਦਾ ਵਿਰੋਧ ਕਰਦਿਆਂ ਇਸ ਨੂੰ ਪੰਜਾਬ ਵਿਰੋਧੀ ਕਦਮ ਦਸਿਆ ਹੈ।
ਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਇਸ ਬਾਬਤ ਕੇਂਦਰ ਸਰਕਾਰ ਨਾਲ ਜਰੂਰ ਰਾਬਤਾ ਕਾਇਮ ਕਰਣਗੇਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਦੀਆਂ ਸਨਅਤਾਂ ਨੂੰ ਟੈਕਸਾਂ 'ਚ ਛੋਟ ਦੇਣ ਦੀ ਮਿਆਦ ਨੂੰ ਵਧਾਉਣ ਦੇ ਮਾਮਲੇ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਕੇਂਦਰ ਦਾ ਇਹ ਫੈਸਲਾ ਸੂਬੇ ਦੀ ਆਰਥਿਕਤਾ 'ਤੇ ਮਾਰੂ ਅਸਰ ਪਾਵੇਗਾ।


Related News