ਐੱਸ. ਵਾਈ. ਐੱਲ. ਦਾ ਜਿੰਨ ਵਾਰ-ਵਾਰ ਕਿਉਂ ਕੱਢਦੀਆਂ ਨੇ ਸਿਆਸੀ ਪਾਰਟੀਆਂ

03/01/2017 10:35:25 AM

ਜਲੰਧਰ : ਪੰਜਾਬ ਦੀ ਨਹਿਰ ਦੇ ਪਾਣੀ ਦੀ ਹਰਿਆਣਾ ਦੇ ਨਾਲ ਵੰਡ ਤੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰਾਂ ਨੂੰ ਪ੍ਰਸਤਾਵਿਤ ਨਹਿਰ ਨਾਲ ਜੋੜਨ ਦਾ ਵਿਵਾਦਿਤ ਮੁੱਦਾ ਸਿਆਸੀ ਹਲਕਿਆਂ ''ਚ ਫਿਰ ਉੱਠਿਆ ਹੋਇਆ ਹੈ। ਇਸ ਵਾਰ ਇਸ ਮੁੱਦੇ ਨੂੰ ਹਰਿਆਣਾ ''ਚ ਵਿਰੋਧੀ ਧਿਰ ਦੀ ਮੁੱਖ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਚੁੱਕਿਆ ਹੈ। 23 ਫਰਵਰੀ ਨੂੰ ਇਨੈਲੋ ਨੇ ਅਭੈ ਸਿੰਘ ਚੌਟਾਲਾ ਦੀ ਅਗਵਾਈ ਹੇਠ ਪੰਜਾਬ ''ਚ ਵੜ ਕੇ ਨਹਿਰ ਦੀ ਖੋਦਾਈ ਕਰਨ ਦਾ ਐਲਾਨ, ਨਾਟਕੀ ਢੰਗ ਨਾਲ ਦੋਹਾਂ ਸੂਬਿਆਂ ਦੇ ਬਾਰਡਰ ਤੱਕ ਉਨ੍ਹਾਂ ਦਾ ਪਹੁੰਚਣਾ, ਫਿਰ ਪੰਜਾਬ ਪੁਲਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਤੇ 27 ਤਰੀਕ ਤੱਕ ਨਾਭਾ ਜੇਲ ''ਚ ਹਿਰਾਸਤ ''ਚ ਰੱਖਣਾ ਤੇ 27 ਫਰਵਰੀ ਨੂੰ ਬਿਨਾਂ ਜ਼ਮਾਨਤ ਰਿਹਾਅ ਕਰਨਾ ਇਹ ਸਾਰਾ ਘਟਨਾਕ੍ਰਮ ਇਕ ਨੌਟੰਕੀ ਦੇ ਵਾਂਗ ਪ੍ਰਤੀਤ ਹੋ ਰਿਹਾ ਹੈ।
ਇਸ ਮੁੱਦੇ ਨੂੰ ਇਸ ਸਮੇਂ ਚੁੱਕਣ ਦਾ ਮਤਲਬ ਹੋਵੇਗਾ ਸੂਬੇ ''ਚ ਮਨੋਹਰ ਲਾਲ ਖੱਟੜ ਦੀ ਭਾਜਪਾ ਸਰਕਾਰ ''ਤੇ ਹੋਰ ਮੁਸੀਬਤਾਂ ਲਿਆਉਣਾ, ਜਿਸ ਦੀ ਸੂਬੇ ''ਚ ਪਹਿਲਾਂ ਹੀ ਸਥਿਤੀ ਠੀਕ ਨਹੀਂ ਹੈ, ਖੱਟੜ ਆਪਣੀ ਅਸਥਿਰ ਸਥਿਤੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਜਾਟ ਅੰਦੋਲਨ ਦੇ ਫਿਰ ਭੜਕਣ ਦੇ ਬਾਅਦ ਹੋ ਗਈ ਸੀ। ਉਥੇ ਪੰਜਾਬ ਲਈ ਇਸ ਦਾ ਮਤਲਬ ਬੀਤੇ ਇਕ ਦਹਾਕੇ ਤੋਂ ਸੂਬੇ ''ਚ ਸੱਤਾ ਧਿਰ ਅਕਾਲੀ ਦਲ-ਭਾਜਪਾ ਸਰਕਾਰ ਨੂੰ ਜਨਤਾ ਵਲੋਂ ਉਨ੍ਹਾਂ ਦੇ ਹੱਕ ''ਚ ਵੋਟਿੰਗ ਨਾ ਕਰਨ ਦਾ ਡਰ ਜਾਂ ਇੰਝ ਕਹਿ ਲਈਏ ਕਿ ਸੱਤਾ ਤੋਂ ਦੂਰ ਹੋਣ ਦਾ ਖਤਰਾ। ਇਨੈਲੋ ਦੇ ਇਸ ਕਦਮ ਦਾ ਪੰਜਾਬ ''ਚ ਸਿਆਸੀ ਤਾਕਤਾਂ ਨੇ ਵਿਰੋਧ ਕੀਤਾ ਹੈ, ਜਿਸ ਨਾਲ ਹਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਦੇ ਨੂੰ ਅੱਗੇ ਵਧਾਉਣਾ ਮੁਸ਼ਕਿਲ ਹੋ ਗਿਆ ਹੈ।
ਇਹ ਵਿਰੋਧੀ ਧਿਰ ਦੀ ਚਾਲ : ਅਨਿਲ ਵਿਜ
ਅੱਗ ''ਚ ਘਿਓ ਪਾਉਣ ਲਈ ਹਰਿਆਣਾ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ,''ਐੱਸ. ਵਾਈ. ਐੱਲ. ਨਹਿਰ ਦੀ ਖੋਦਾਈ ਸਿਰਫ ਵਿਰੋਧੀ ਧਿਰ ਦੀਆਂ ਕੁਝ ਪਾਰਟੀਆਂ ਦੀ ਚਾਲ ਹੈ ਤੇ ਉਨ੍ਹਾਂ ਦਾ ਮਕਸਦ ਪ੍ਰਚਾਰ ਲਈ ਤਸਵੀਰਾਂ ਖਿਚਵਾਉਣਾ ਹੈ। ਅਕਾਲੀ ਦਲ ਤੇ ਇਨੈਲੋ ਕਿਉਂਕਿ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ, ਫਿਕਸਡ ਮੈਚ ਖੇਡ ਰਹੇ ਹਨ।'' ਵਿੱਜ ਨੇ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕਾਰਨ ਹੀ ਹਰਿਆਣਾ ਹੁਣ ਤੱਕ ਪਾਣੀ ਤੋਂ ਵਾਂਝਾ ਹੈ ਤੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ ''ਚ ਸੂਬਾ ਸਰਕਾਰ ਦੇ ਕਾਰਨ ਹੀ ਸੁਪਰੀਮ ਕੋਰਟ ਨੇ ਸੂਬੇ ਦੇ ਪੱਖ ''ਚ ਫੈਸਲਾ ਦਿੱਤਾ। ਵਿਰੋਧੀ ਇਸ ਦਾ ਸਿਆਸੀ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਹਮਲਾਵਰ
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਕਿ ਐੱਸ. ਵਾਈ. ਐੱਲ. ਦੇ ਮੁੱਦੇ ਨਾਲ ਪੰਜਾਬ ''ਚ ਫਿਰ ਤੋਂ ਅੱਤਵਾਦ ਭੜਕ ਸਕਦਾ ਹੈ। ਇਸ ਤੋਂ ਪਹਿਲਾਂ ਕਿ ਸਥਿਤੀ ਹੱਥੋਂ ਨਿਕਲ ਜਾਵੇ, ਇੰਟੈਲੀਜੈਂਸੀ ਦੀ ਰਿਪੋਰਟ ''ਚ ਜਤਾਏ ਸ਼ੱਕ ਨੂੰ ਲੈ ਕੇ ਇਨੈਲੋ ਤੇ ਉਸ ਦੇ ਨੇਤਾਵਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਮਰਿੰਦਰ ਨੇ ਇਹ ਵੀ ਕਿਹਾ ਕਿ ਅਭੈ ਦਾ ਵਿਦਰੋਹ ਤੇ ਭੜਕਾਊ ਬਿਆਨਾਂ ਨਾਲ ਪੰਜਾਬ ਦੀ ਸ਼ਾਂਤੀ ''ਤੇ ਲੰਬੇ ਸਮੇਂ ਲਈ ਉਲਟ ਅਸਰ ਪੈ ਸਕਦਾ ਹੈ। ਸੰਵੇਦਨਸ਼ੀਲ ਸਰਹੱਦ ਵਾਲਾ ਸੂਬਾ ਹੋਣ ਕਾਰਨ ਪੰਜਾਬ ਨੂੰ ਆਪਣੇ ਹੀ ਸਾਧਨਾਂ ਤੋਂ ਇਸ ਅਸਥਿਰ ਹਾਲਾਤ ਨੂੰ ਸੰਭਾਲਣ ਲਈ ਨਹੀਂ ਛੱਡਿਆ ਜਾ ਸਕਦਾ, ਖਾਸ ਕਰਕੇ ਇਸ ਦੇ ਮੱਦੇਨਜ਼ਰ ਕਿ ਸੂਬੇ ''ਚ ਹਾਲ ਹੀ ''ਚ ਚੋਣਾਂ ਹੋਈਆਂ ਹਨ ਤੇ ਨਤੀਜਿਆਂ ਦਾ ਇੰਤਜ਼ਾਰ ਹੈ। ਫਿਲਹਾਲ ਕੋਈ ਸਰਕਾਰ ਨਹੀਂ ਹੈ, ਜੋ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰ ਸਕੇ।

Babita Marhas

News Editor

Related News