ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਸ਼ਾਮ ਸੁੰਦਰ ਅਰੋੜਾ ਨੇ ਕੀਤੀ ਵੱਡੀ ਜਿੱਤ ਹਾਸਲ

03/11/2017 4:36:32 PM

ਹੁਸ਼ਿਆਰਪੁਰ— ਪੰਜਾਬ ਦੇ ਵਿਧਾਨ ਸਭਾ ਹਲਕੇ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ਾਮ ਸੁੰਦਰ ਅਰੋੜਾ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਬੀ. ਜੇ. ਪੀ. ਉਮੀਦਵਾਰ ਤੀਕਸ਼ਣ ਸੂਦ ਨੂੰ 11233 ਦੇ ਵੱਡੇ ਫਰਕ ਨਾਲ ਹਰਾਇਆ। ਸ਼੍ਰੀ ਅਰੋੜਾ ਦੇ ਖਾਤੇ ''ਚ ਕੁੱਲ 49951 ਵੋਟਾਂ ਪਈਆਂ। ਇਸ ਦੇ ਨਾਲ ਹੀ ਸ਼੍ਰੀ ਸੂਦ ਦੇ ਹਿੱਸੇ ''ਚ ਕੁੱਲ 38718 ਵੋਟਾਂ ਆਈਆਂ। ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਸਚਦੇਵਾ ਹਲਕੇ ''ਚ ਤੀਜੇ ਸਥਾਨ ''ਤੇ ਰਹੇ ਅਤੇ ਅਤੇ ਉਨ੍ਹਾਂ ਨੂੰ 27481 ਵੋਟਾਂ ਮਿਲੀਆਂ। ਦੱਸਣਯੋਗ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ''ਚ ਇਸ ਹਲਕੇ ਤੋਂ ਕਾਂਗਰਸ ਨੇ ਹੀ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੂੰ ਇਨ੍ਹਾਂ ਚੋਣਾਂ ''ਚ 52104 ਵੋਟਾਂ ਮਿਲੀਆਂ ਸਨ ਅਤੇ ਬੀ. ਜੇ. ਪੀ. ਨੂੰ 45896 ਵੋਟਾਂ ਹਾਸਲ ਹੋਈਆਂ ਸਨ।

 


Related News