ਰਾਜਾਸਾਂਸੀ : ਉਮੀਦਵਾਰਾਂ ਦੀ ਪਹਿਲ, ਇਲਾਕੇ ਦਾ ਹੋਵੇਗਾ ਸਰਵਪੱਖੀ ਵਿਕਾਸ

02/22/2017 10:01:14 AM

ਰਾਜਾਸਾਂਸੀ : ਤੀਜੀ ਵਾਰ ਇਲਾਕੇ ਦੇ ਵਿਧਾਇਕ ਬਣ ਚੁੱਕੇ ਸੁਖਬਿੰਦਰ ਸਿੰਘ ਸੁਖਸਰਕਾਰੀਆ ਦਾ ਕਹਿਣਾ ਹੈ ਕਿ ਇਸ ਵਾਰ ਜਿੱਤਣ ਤੋਂ ਬਾਅਦ ਉਹ ਇਲਾਕੇ ਦਾ ਸਰਵਪੱਖੀ ਵਿਕਾਸ ਕਰਨਗੇ। ਇਸ ਤੋਂ ਇਲਾਵਾ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਵਿਧਾਇਕ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਲਈ ਟੈਕਨੀਕਲ ਸਿੱਖਿਆ ਅਤੇ ਕੁੜੀਆਂ ਦਾ ਕਾਲਜ ਪਹਿਲ ਅਧਾਰ ''ਤੇ ਖੋਲਿਆ ਜਾਵੇਗਾ ਅਤੇ ਬਾਰਡਰ ਦੇ ਪਿੰਡਾਂ ਦਾ ਇਕ ਕਲਸਟਰ ਬਣਾ ਕੇ +2 ਤੱਕ ਸਕੂਲ ਬਣਾਏ ਜਾਣਗੇ। ਰਾਜਾਸਾਂਸੀ ਦੇ ਏਅਰਪੋਰਟ ਦੀਆਂ ਫਲਾਈਟਾਂ ਵਧਾਉਣ ਦੇ ਲਈ ਕੇਂਦਰ ''ਤੇ ਦਬਾਅ ਪਾਇਆ ਜਾਵੇਗਾ। ਸਰਹੱਦੀ ਪੱਟੀ ਧੁਸੀ ਤੋਂ ਪਾਰ ਬਣਾ ਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਅਤੇ ਵਪਾਰੀਆਂ ਲਈ ਖਾਸ ਰਿਆਇਤ ਦਿਵਾਈ ਜਾਵੇਗੀ।
ਵੀਰ ਸਿੰਘ ਲੋਪੋਕੇ ਦੀ ਪਹਿਲ
ਹਲਕੇ ਦੇ ਸਾਰੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। 
ਲੋਪੋਕੇ, ਚੋਗਾਵਾਂ ਅਤੇ ਭਿੰਡੀਸੈਦਾਂ ''ਚ ਸੀਵਰੇਜ਼ ਸਿਸਟਮ ਅਤੇ ਸ਼ੁੱਧ ਪਾਣੀ ਦਾ ਹੋਵੇਗਾ ਪ੍ਰਬੰਧ। 
ਕੁੜੀਆਂ ਦਾ ਕਾਲਜ ਬਣਾਇਆ ਜਾਵੇਗਾ। 
ਲੋਪੋਕੇ ਸਰਕਾਰੀ ਹਸਪਤਾਲ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। 
ਜਗਜੋਤ ਸਿੰਘ ਦੀ ਪਹਿਲ
ਸਰਹੱਦੀ ਪਿੰਡਾਂ ਤੱਕ ਬੱਸ ਸਰਵਿਸ ਮੁਹੱਈਆ ਕਰਵਾਈ ਜਾਵੇਗੀ। 
ਉੱਚ ਅਤੇ ਮਿਆਰੀ ਸਿੱਖਿਆ ਦੇ ਲਈ ਪ੍ਰਬੰਧ ਕੀਤਾ ਜਾਵੇਗਾ। 
ਜਬਰ ਜਮੀਨਾਂ ਨੂੰ ਅਬਾਦ ਕਰਵਾਇਆ ਜਾਵੇਗਾ। 
ਪੰਚਾਇਤੀ ਜਮੀਨਾਂ ਤੋਂ ਕਬਜੇ ਹਟਾਏ ਜਾਣਗੇ।

Babita Marhas

News Editor

Related News