ਪੰਜਾਬ ਵਿਧਾਨ ਸਭਾ ਚੋਣਾਂ : 25 ਸੀਟਾਂ ਦੀਆਂ ਵੋਟਾਂ ਨੇ ਵਧਾਈ ਉਮੀਦਵਾਰਾਂ ਦੀ ਧੜਕਣ

03/06/2017 10:32:09 AM

ਜਲੰਧਰ : ਵੱਡੀਆਂ ਸਿਆਸੀ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਇਨ੍ਹਾਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਹਲਕਿਆਂ ''ਚ ਵਧ ਜਾਂ ਘੱਟ ਪਈਆਂ ਵੋਟਾਂ ਤੋਂ ਵੀ ਹਾਰ-ਜਿੱਤ ਦੇ ਅੰਦਾਜ਼ੇ ਲਾ ਰਹੇ ਹਨ। ਕੋਈ ਵਧ ਵੋਟਾਂ ਨੂੰ ਆਪਣੀ ਜਿੱਤ ਦੱਸ ਰਿਹਾ ਹੈ ਤੇ ਕੋਈ ਘੱਟ ਵੋਟਾਂ ਪੈਣ ਨੂੰ ਮੌਜੂਦਾ ਸਰਕਾਰ ਨੂੰ ਹੀ ਪ੍ਰਵਾਨਗੀ ਦੇਣ ਦੀ ਗੱਲ ਕਹਿ ਰਿਹਾ ਹੈ। ਇਸ ਦੌੜ ''ਚ ਅਜਿਹੇ ਉਮੀਦਵਾਰ ਵੀ ਹਨ, ਜਿਨ੍ਹਾਂ ਨੂੰ ਹਾਰ ਦਾ ਡਰ ਵੀ ਸਤਾ ਰਿਹਾ ਹੈ। ਉਹ ਵੀ ਚੋਣ ਪ੍ਰਚਾਰ ਦੀ ਸਮੀਖਿਆ ਕਰ ਰਹੇ ਹਨ। ਹਾਲਾਂਕਿ ਹਾਰ-ਜਿੱਤ ਦੇ ਅੰਦਾਜ਼ਿਆਂ ''ਤੇ 11 ਮਾਰਚ ਨੂੰ ਰੋਕ ਲੱਗ ਜਾਵੇਗੀ। ਇਨ੍ਹਾਂ ਸਾਰਿਆਂ ਦਰਮਿਆਨ ਕੁਝ ਸੀਟਾਂ ਅਜਿਹੀਆਂ ਵੀ ਹਨ, ਜਿੱਥੇ ਵੋਟਾਂ ਪੈਣ ਦਾ ਫੀਸਦੀ ਸਾਲ 2012 ਅਤੇ 2017 ''ਚ ਬਰਾਬਰ ਹੀ ਰਿਹਾ। ਇਸ ਵਾਰ ਪਿਛਲੀਆਂ ਚੋਣਾਂ ਦੇ ਬਰਾਬਰ ਵੋਟਾਂ ਪੈਣ ਦੇ ਕਾਰਨ ਹੀ ਉਮੀਦਵਾਰਾਂ ਦੀਆਂ ਧੜਕਨਾਂ ਤੇਜ਼ ਹਨ। ਇਨ੍ਹਾਂ ਸੀਟਾਂ ਦੀ ਗਿਣਤੀ 25 ਹੈ। ਇਨ੍ਹਾਂ ''ਚੋਂ ਕਈ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ''ਚ ਮਹੱਤਵਪੂਰਨ ਸਮਝਿਆ ਜਾਂਦਾ ਹੈ। ਇਨ੍ਹਾਂ ਦੀ ਮਹੱਤਤਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਥੋਂ ਚੋਣ ਲੜਨ ਲਈ ਉਮੀਦਵਾਰਾਂ ਦੁਆਲੇ ਪੰਜਾਬ ਦੀ ਸਿਆਸਤ ਘੁੰਮਦੀ ਹੈ।

Babita Marhas

News Editor

Related News