ਪਰਮਿੰਦਰ ਸਿੰਘ ਢੀਂਡਸਾ ਦਾ ਸਿਆਸੀ ਸਫਰ

01/09/2017 9:58:02 AM

ਜਲੰਧਰ : ਅਕਾਲੀ ਨੇਤਾ ਪਰਮਿੰਦਰ ਸਿੰਘ ਢੀਂਡਸਾ ਮੌਜੂਦਾ ਪੰਜਾਬ ਸਰਕਾਰ ''ਚ ਵਿੱਤ ਮੰਤਰੀ ਹਨ, ਨਾਲ ਹੀ ਉਨ੍ਹਾਂ ਕੋਲ ਸੂਬੇ ਦੀਆਂ ਯੋਜਨਾਵਾਂ ਦਾ ਵੀ ਕਾਰਜਭਾਰ ਹੈ। ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਜਨਰਲ ਸਕੱਤਰ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਰਹੇ ਹਨ। ਅਕਾਲੀ ਦਲ ਦੀ ਟਿਕਟ ''ਤੇ ਪਰਮਿੰਦਰ ਸਿੰਘ ਢੀਂਡਸਾ ਪਹਿਲੀ ਵਾਰ 2002 ''ਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਸਿਆਸੀ ਹਲਕੇ ਸੁਨਾਮ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਸੁਨਾਮ ਤੋਂ ਹੀ ਉਹ 2007 ਤੇ 2012 ''ਚ ਦੁਬਾਰਾ ਚੁਣੇ ਗਏ। ਆਪਣੇ ਸਿਆਸੀ ਕਰੀਅਰ ''ਚ ਉਨ੍ਹਾਂ ਕੋਲ ਪੀ. ਡਬਲਿਊ. ਡੀ. ਅਤੇ ਵਿੱਤ ਮੰਤਰਾਲਾ ਦਾ ਪ੍ਰੋਰਟਫੋਲੀਓ ਰਿਹਾ। ਖਾਸ ਗੱਲ ਇਹ ਹੈ ਕਿ 2017 ''ਚ ਅਕਾਲੀ ਦਲ ਨੇ ਉਨ੍ਹਾਂ ਨੂੰ ਸੁਨਾਮ ਵਿਧਾਨ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ। ਅਕਾਲੀ ਦਲ ਇਸ ਵਾਰ ਉਨ੍ਹਾਂ ਨੂੰ ਸੰਗਰੂਰ ਜ਼ਿਲੇ ਦੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਵਾ ਰਿਹਾ ਹੈ।

Babita Marhas

News Editor

Related News