ਬਰਨਾਲਾ : ‘ਸ਼ਹਿਰ ''ਚ ਮਲਟੀਸਪੈਸ਼ਲਿਟੀ ਹਸਪਤਾਲ ਤੇ ਐਜੂਕੇਸ਼ਨ ਹੱਬ ਬਣਾਉਣ ਨੂੰ ਪਹਿਲ

02/17/2017 12:14:47 PM

ਬਰਨਾਲਾ (ਵਿਵੇਕ ਸਿੰਧਵਾਨੀ/ਰਵੀ) : ਵਿਧਾਨ ਸਭਾ ਹਲਕਾ ਬਰਨਾਲਾ ਦੇ ਲੋਕਾਂ ਦੀ ਆਉਣ ਵਾਲੇ ਵਿਧਾਇਕ ਤੋਂ ਉਮੀਦ ਹੈ ਕਿ ਸ਼ਹਿਰ ਵਿਚ ਟ੍ਰੈਫਿਕ ਦੀ ਵਿਗੜ ਚੁੱਕੀ ਹਾਲਤ ਨੂੰ ਸਹੀ ਕਰਨ ਲਈ ਮਲਟੀਸਟੋਰੀ ਪਾਰਕਿੰਗ ਬਣਾਈ ਜਾਵੇ ਅਤੇ ਸ਼ਹਿਰ ਵਿਚ ਮਲਟੀਸਪੈਸ਼ਲਿਟੀ ਹਸਪਤਾਲ ਬਣਾਇਆ ਜਾਵੇ ਤਾਂ ਜੋ ਜ਼ਿਲੇ ਦੇ ਲੋਕਾਂ ਨੂੰ ਐਮਰਜੈਂਸੀ ਮੌਕੇ ਲੁਧਿਆਣਾ ਜਾਂ ਚੰਡੀਗੜ੍ਹ ਜਾਣ ਦੀ ਨੌਬਤ ਨਾ ਆਵੇ। ਨਾਲ ਹੀ ਸ਼ਹਿਰ ਵਿਚ ਕੂੜਾ ਸੁੱਟਣ ਲਈ ਕੋਈ ਜਗ੍ਹਾ ਨਾ ਹੋਣਾ ਵੀ ਵੱਡੀ ਮੁਸੀਬਤ ਬਣਿਆ ਹੋਇਆ ਹੈ।            
ਕੇਵਲ ਸਿੰਘ ਢਿੱਲੋਂ ਦੀ ਪਹਿਲ
►ਇਲਾਕੇ ਵਿਚ ਇਕ ਵੱਡਾ ਮਲਟੀਸਪੈਸ਼ਲਿਟੀ ਹਸਪਤਾਲ ਖੋਲ੍ਹਿਆ ਜਾਵੇਗਾ।
►ਇਲਾਕੇ ਵਿਚ ਤਕਨੀਕੀ ਕਾਲਜ ਖੋਲ੍ਹਿਆ ਜਾਵੇਗਾ।
►ਬਰਨਾਲਾ ਨੂੰ ਪੰਜਾਬ ਵਿਚੋਂ ਨਮੂਨੇ ਦਾ ਜ਼ਿਲਾ ਬਣਾਇਆ ਜਾਵੇਗਾ।
►ਬੇਸਹਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇਗਾ। 
ਸੁਰਿੰਦਰਪਾਲ ਸਿੰਘ ਸਿਬੀਆ ਦੀ ਪਹਿਲ
►ਸ਼ਹਿਰ ਵਿਚ ਮਲਟੀਸਟੋਰੀ ਪਾਰਕਿੰਗ ਬਣਾਈ ਜਾਵੇਗੀ।
►ਹੰਡਿਆਇਆ ਵਿਖੇ ਸਰਕਾਰੀ ਕਾਲਜ ਖੋਲ੍ਹਿਆ ਜਾਵੇਗਾ।
►ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇੰਡਸਟਰੀ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ।
ਗੁਰਮੀਤ ਸਿੰਘ ਦੀ ਪਹਿਲ
►ਬਰਨਾਲਾ ਵਿਚ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਮੈਡੀਕਲ ਕਾਲਜ ਬਣਾਇਆ ਜਾਵੇਗਾ।
►ਬਰਨਾਲਾ, ਹੰਡਿਆਇਆ ਅਤੇ ਧਨੌਲਾ ਵਿਚ ਆਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ ਬਣਾਇਆ ਜਾਵੇਗਾ।
►ਬਰਨਾਲਾ ਨੂੰ ਪੜ੍ਹਾਈ ਲਿਖਾਈ (ਐਜੂਕੇਸ਼ਨ) ਹੱਬ ਬਣਾਇਆ ਜਾਵੇਗਾ

Babita Marhas

News Editor

Related News