ਲੁਧਿਆਣਾ ਆਤਮ ਨਗਰ : ਸਿੱਖਿਆ ''ਚ ਵੱਡਾ ਸੁਧਾਰ ਲਿਆਉਣਾ ਉਮੀਦਵਾਰਾਂ ਦੀ ਪਹਿਲ

02/25/2017 9:54:36 AM

ਲੁਧਿਆਣਾ : ਦੂਜੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਇਲਾਕੇ ਦੇ ਉਮੀਦਵਾਰ ਕੰਵਲਜੀਤ ਸਿੰਘ ਨੇ ਕਿਹਾ ਹੈ ਕਿ ਉਹ ਜਿੱਤ ਹਾਸਲ ਕਰਨ ਤੋਂ ਬਾਅਦ ਸਿਹਤ ਸਹੂਲਤਾਂ ਦੀਆਂ ਕਮੀਆਂ ''ਚ ਸੁਧਾਰ ਕਰਨਗੇ, ਇੰਡਸਟਰੀ ਲਈ ਐਗਜ਼ੀਬਿਸ਼ਨ ਹਾਲ ਬਣਾਉਣਗੇ, ਲੜਕੀਆਂ ਲਈ ਇਲਾਕੇ ਵਿਚ ਸਰਕਾਰੀ ਕਾਲਜ ਲਿਆਉਣਗੇ, ਇੰਡਸਟਰੀ ਹਿੱਤ ਸਾਹਨੇਵਾਲ ਏਅਰਪੋਰਟ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਵਾਉਣਗੇ ਅਤੇ ਸਾਫ-ਸੁਥਰੇ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਵਿਵਸਥਾ ਕਰਾਉਣਗੇ।
ਸਿਮਰਜੀਤ ਸਿੰਘ ਬੈਂਸ ਦੀ ਪਹਿਲ
►ਨਸ਼ਾ ਅਤੇ ਗੁੰਡਾਗਰਦੀ ਨੂੰ ਲਗਾਮ ਪਾਉਣਾ।
►ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਖਤਮ ਕਰਨਾ।
►ਹਲਕੇ ਦੀ ਡਿਵੈਲਪਮੈਂਟ ਦਾ ਪ੍ਰੋਜੈਕਟ ਬਣਾਉਣਾ।
►ਸਲੱਮ ਏਰੀਆ ਵਿਚ ਸਾਫ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਵਿਵਸਥਾ ਕਰਨਾ।
►ਸਿਹਤ ਅਤੇ ਸਿੱਖਿਆ ਵਿਚ ਵੱਡੇ ਪੱਧਰ ''ਤੇ ਸੁਧਾਰ ਲਿਆਉਣਾ।
ਗੁਰਮੀਤ ਸਿੰਘ ਕੁਲਾਰ
►ਸਾਰੇ ਕੌਂਸਲਰਾਂ ਦੇ ਨਾਲ ਤਾਲਮੇਲ ਬਣਾ ਕੇ ਵਿਕਾਸ ਕਵਾਉਣਾ।
►ਖਸਤਾਹਾਲ ਸੜਕਾਂ ਦਾ ਨਿਰਮਾਣ ਕਰਵਾਉਣਾ।
►ਦੁੱਗਰੀ ਵਿਚ ਡਬਲ ਫਲਾਈਓਵਰ ਬਣਾਉਣਾ। 
►ਟ੍ਰੈਫਿਕ ਵਿਵਸਥਾ ਦੇ ਸੁਧਾਰ ਹਿੱਤ ਮਾਸਟਰ ਪਲਾਨ ਬਣਾਉਣਾ।
►ਸਾਫ ਪੀਣ ਵਾਲੇ ਪਾਣੀ ਅਤੇ ਸਟ੍ਰਾਮ ਸੀਵਰੇਜ ਪੁਆਉਣਾ।
ਹਲਕੇ ਦੇ ਲੋਕਾਂ ਨੇ ਗਿਣਾਏ ਮੁੱਦੇ ਤੇ ਮੰਗਿਆ ਹੱਲ
►ਦੁੱਗਰੀ ਵਿਚ ਦਹਿਸ਼ਤ ਬਣ ਚੁੱਕੇ ਆਵਾਰਾ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ।
►ਖਸਤਾ ਹਾਲ ਅਤੇ ਲਟਕੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੋਂ ਇਲਾਕੇ ਦੇ ਲੋਕਾਂ ਨੂੰ ਤੁਰੰਤ ਰਾਹਤ ਦਿਵਾਈ ਜਾਣੀ ਚਾਹੀਦੀ ਹੈ।
►ਬੇਲਗਾਮ ਟ੍ਰੈਫਿਕ ਵਿਵਸਥਾ ਦੇ ਸੁਧਾਰ ਹਿੱਤ ਤੁਰੰਤ ਆਟੋ ਡੀਜ਼ਲ ਬੰਦ ਕੀਤੇ ਜਾਣੇ ਚਾਹੀਦੇ ਹਨ।

Babita Marhas

News Editor

Related News