10 ਸਾਲ ਤੋਂ ਸੱਤਾ ''ਚ ਵਾਪਸੀ ਦੇ ਸੁਪਨੇ ਦੇਖ ਰਹੀ ਕਾਂਗਰਸ ਲਈ ਸੌਖਾ ਨਹੀਂ ਹੋਵੇਗਾ ਸੰਤੁਲਨ ਬਣਾਉਣਾ

12/19/2016 11:16:00 AM

ਜਲੰਧਰ (ਨਰੇਸ਼ ਅਰੋੜਾ) : ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸੱਤਾ ''ਤੇ ਕਾਬਜ਼ ਰਹਿਣ ਦੌਰਾਨ ਕਾਂਗਰਸ ਹਰ ਵਰਗ ਨੂੰ ਕੈਬਨਿਟ ''ਚ ਪ੍ਰਤੀਨਿਧਤਾ ਦੇਣ ਦਾ ਸੰਤੁਲਨ ਬਣਾਉਂਦੀ ਰਹੀ ਹੈ ਪਰ ਜੇਕਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-2017 ''ਚ ਕਾਂਗਰਸ ਨੂੰ ਸੱਤਾ ਹਾਸਲ ਹੋ ਜਾਂਦੀ ਹੈ ਤਾਂ ਪਾਰਟੀ ਲਈ ਇਹ ਸੰਤੁਲਨ ਬਣਾਉਣਾ ਸੌਖਾ ਨਹੀਂ ਲੱਗ ਰਿਹਾ। ਪਾਰਟੀ ਵਲੋਂ ਜਿਸ ਤਰੀਕੇ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ''ਚ ਹਿੰਦੂ ਹੈਵੀਵੇਟ ਪ੍ਰਭਾਵੀ ਬਣਦੇ ਨਜ਼ਰ ਆ ਰਹੇ ਹਨ। ਕਾਂਗਰਸ ਦੀ ਪਹਿਲੀ ਸੂਚੀ ''ਚ ਅਸ਼ਵਨੀ ਸੇਖੜੀ, ਸੁਨੀਲ ਜਾਖੜ, ਵਿਜੇ ਇੰਦਰ ਸਿੰਗਲਾ ਅਤੇ ਬ੍ਰਹਮ ਮਹਿੰਦਰਾ, ਰਾਣਾ ਕੰਵਰਪਾਲ ਸਿੰਘ ਵਰਗੇ ਵੱਡੇ ਹਿੰਦੂ ਹੈਵੀਵੇਟਸ ਦੇ ਨਾਂ ਸ਼ਾਮਲ ਹਨ, ਜਦੋਂ ਕਿ ਅਗਲੀ ਸੂਚੀ ''ਚ ਮਨੀਸ਼ ਤਿਵਾੜੀ ਅਤੇ ਰਾਕੇਸ਼ ਪਾਂਡੇ ਦੇ ਨਾਂ ਸਾਹਮਣੇ ਆ ਸਕਦੇ ਹਨ। ਜੇਕਰ ਇਹ ਸਾਰੇ ਵਿਧਾਇਕ ਬਣਨ ''ਚ ਸਫਲ ਰਹੇ ਤਾਂ ਕਾਂਗਰਸ ਦੀ ਕੈਬਨਿਟ ਦਾ ਸਰੂਪ ਹਿੰਦੂ ਰਹਿ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ''ਚ ਸਰਕਾਰ ਬਣਾਉਣ ਵਾਲੀ ਪਾਰਟੀ ਕੋਲ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਬਣਾਉਣ ਦਾ ਅਧਿਕਾਰ ਹੋਵੇਗਾ। ਜੇਕਰ ਕੈਪਟਨ ਦੀ ਸਰਕਾਰ ਪੰਜਾਬ ਦੀ ਸੱਤਾ ''ਚ ਆਉਂਦੀ ਹੈ ਤਾਂ ਕੈਬਨਿਟ ''ਚ 7 ਹਿੰਦੂ ਮੰਤਰੀ ਹੋ ਸਕਦੇ ਹਨ, ਜਦੋਂ ਕਿ ਕੈਪਟਨ ਦੀ ਸਰਕਾਰ ਸੱਤਾ ''ਚ ਆਉਂਦੀ ਹੈ ਤਾਂ ਕੈਬਨਿਟ ''ਚ 7 ਹਿੰਦੂ ਮੰਤਰੀ ਹੋ ਸਕਦੇ ਹਨ, ਜਦੋਂ ਕਿ ਹੋਰ 10 ਮੰਤਰੀਆਂ ''ਤੇ ਦਲਿਤਾਂ ਅਤੇ ਜਾਟਾਂ ''ਚ ਸੰਤੁਲਨ ਬਣਾਉਣਾ ਪਵੇਗਾ।
ਓਮ ਪ੍ਰਕਾਸ਼ ਸੋਨੀ
ਓਮ ਪ੍ਰਕਾਸ਼ ਸੋਨੀ ਪਿਛਲੀਆਂ 4 ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਅੰਮ੍ਰਿਤਸਰ ''ਚ ਕਾਂਗਰਸ ਦਾ ਵੱਡਾ ਹਿੰਦੂ ਚਿਹਰਾ ਹੈ। ਸਾਲ 1997 ''ਚ ਚੋਣਾਂ ''ਚ ਸੂਬੇ ''ਚ ਅਕਾਲੀ-ਭਾਜਪਾ ਦੀ ਹਨੇਰੀ ਦੌਰਾਨ ਵੀ ਸੋਨੀ ਬਤੌਰ ਆਜ਼ਾਦ ਉਮੀਦਵਾਰ ਜਿੱਤ ਗਏ ਸਨ। ਸਾਲ 2012 ''ਚ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਬਣੇ ਅਤੇ ਇਸ ਵਾਰ ਵੀ ਅੰਮ੍ਰਿਤਸਰ ਸੈਂਟਰਲ ਸੀਟ ਤੋਂ ਮੈਦਾਨ ''ਚ ਹਨ। ਜੇਕਰ ਉਹ ਜਿੱਤੇ ਤਾਂ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ। 
ਰਾਕੇਸ਼ ਪਾਂਡੇ
ਪਿਛਲੀਆਂ 5 ''ਚੋਂ 4 ਚੋਣਾਂ ਜਿੱਤੇ ਹਨ। ਸਿਰਫ ਸਾਲ 2007 ਦੀਆਂ ਚੋਣਾਂ ''ਚ ਭਾਜਪਾ ਦੇ ਹਰੀਸ਼ ਬੇਦੀ ਦੇ ਹੱਥੋਂ ਚੋਣਾਂ ਹਾਰੇ ਸਨ। ਸਾਲ 2002 ''ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ''ਚ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਬਣਾਏ ਗਏ ਸਨ। ਜਦੋਂ ਨਵੇਂ ਕਾਨੂੰਨ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੈਬਨਿਟ ਨੂੰ ਛੋਟਾ ਕਰਨਾ ਪਿਆ ਸੀ ਤਾਂ ਵੀ ਰਾਕੇਸ਼ ਪਾਂਡੇ ਦੀ ਕੁਰਸੀ ਬਰਕਰਾਰ ਰਹੀ ਸੀ। ਪਾਂਡੇ ਲੁਧਿਆਣਾ ''ਚ ਕਾਂਗਰਸ ਦਾ ਵੱਡਾ ਹਿੰਦੂ ਚਿਹਰਾ ਹਨ। ਕਾਂਗਰਸ ਲਈ ਉਨ੍ਹਾਂ ਨੂੰ ਵੀ ਨਜ਼ਰ ਅੰਦਾਜ਼ ਕਰਨਾ ਮੁਸ਼ਕਲ ਹੋਵੇਗਾ।
ਸੁਨੀਲ ਜਾਖੜ
ਸੁਨੀਲ ਜਾਖੜ ਅਬੋਹਰ ਤੋਂ ਵਿਧਾਇਕ ਹਨ। ਪਾਰਟੀ ਨੇ ਵਿਧਾਨ ਸਭਾ ''ਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ। ਪਿਛਲੀਆਂ ਲਗਾਤਾਰ 3 ਚੋਣਾਂ ਜਿੱਤ ਚੁੱਕੇ ਹਨ। ਪਾਰਟੀ ਨੇ ਫਿਰ ਤੋਂ ਅਬੋਹਰ ਸੀਟ ਤੋਂ ਮੈਦਾਨ ''ਚ ਉਤਾਰਿਆ ਹੈ। ਕਾਂਗਰਸ ਦੀ ਸੱਤਾ ''ਚ ਵਾਪਸੀ ਹੋਈ ਤਾਂ ਜਾਖੜ ਨੂੰ ਸਨਮਾਨਜਨਕ ਅਹੁਦਾ ਦੇਣਾ ਸਰਕਾਰ ਦੀ ਮਜ਼ਬੂਰੀ ਹੋਵੇਗੀ। ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋਵੇਗਾ। 
ਬ੍ਰਹਮ ਮਹਿੰਦਰਾ
5 ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਸਾਲ 1980, 1985, 1992 ''ਚ ਜਿੱਤ ਹੀ ਹੈਟਰਿਕ ਲਾ ਚੁੱਕੇ ਹਨ। ਪਿਛਲੇ 10 ਸਾਲਾਂ ਤੋਂ ਪਾਰਟੀ ਸੱਤਾ ਤੋਂ ਬਾਹਰ ਹੈ ਪਰ ਬ੍ਰਹਮ ਮਹਿੰਦਰਾ ਚੋਣਾਂ ਜਿੱਤ ਰਹੇ ਹਨ। ਪਿਛਲੀਆਂ ਦੋਵੇਂ ਚੋਣਾਂ ਜਿੱਤੀਆਂ ਹਨ। ਸੀਨੀਅਰਤਾਂ ਦੇ ਆਧਾਰ ''ਤੇ ਬ੍ਰਹਮ ਮਹਿੰਦਰਾ ਦਾ ਦਾਅਵਾ ਮਜ਼ਬੂਤ ਹੈ। ਪਟਿਆਲਾ ''ਚ ਕਾਂਗਰਸ ਦਾ ਵੱਡਾ ਹਿੰਦੂ ਚਿਹਰਾ ਹੈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਸਿਆਸੀ ਸੰਬੰਧ ਵਧੀਆ ਨਹੀਂ ਹਨ ਪਰ ਫਿਰ ਵੀ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋਵੇਗਾ।
ਰਾਣਾ ਕੰਵਰ ਪਾਲ ਸਿੰਘ
ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ, ਹਾਲਾਂਕਿ ਪਿਛਲੀਆਂ ਚੋਣਾਂ ''ਚ ਮਦਨ ਮੋਹਨ ਮਿੱਤਲ ਤੋਂ ਹਾਰ ਗਏ ਸਨ ਪਰ ਸਾਲ 2007 ਅਤੇ 2002 ''ਚ ਵਿਧਾਇਕ ਰਹੇ ਹਨ। ਕਾਂਗਰਸ ਦਾ ਮਜ਼ਬੂਤ ਹਿੰਦੂ ਚਿਹਰਾ ਹੈ। ਪਾਰਟੀ ਦੀ ਜਿੱਤ ਦੀ ਸਥਿਤੀ ''ਚ ਵਧੀਆ ਅਹੁਦਾ ਮਿਲਣ ਦੀ ਉਮੀਦ ''ਚ ਹਨ। 
ਅਸ਼ਵਨੀ ਸੇਖੜੀ
3 ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਪੁਰਾਣੇ ਕਾਂਗਰਸੀ ਪਰਿਵਾਰ ਤੋਂ ਹਨ। ਸਾਲ 1985, 2002 ਅਤੇ 2012 ''ਚ ਚੋਣਾਂ ਜਿੱਤੇ ਹਨ। ਸਾਲ 2002 ''ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ  ਸੱਭਿਆਚਾਰਕ ਅਤੇ ਸੈਰ-ਸਪਾਟਾ ਮੰਤਰੀ ਸਨ। ਹਾਲਾਂਕਿ ਬਾਅਦ ''ਚ ਜਦੋਂ ਕੈਬਨਿਟ ਨੂੰ ਛੋਟਾ ਕਰਨਾ ਪਿਆ ਸੀ ਤਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ ਪਰ ਸੀਨੀਅਰਤਾ ਦੇ ਆਧਾਰ ''ਤੇ ਸੇਖੜੀ ਮਜ਼ਬੂਤ ਦਾਅਵੇਦਾਰੀ ਜਤਾਉਣਗੇ। 
ਮਨੀਸ਼ ਤਿਵਾੜੀ
ਕੇਂਦਰ ''ਚ ਮੰਤਰੀ ਰਹੇ ਹਨ। ਗਾਂਧੀ ਪਰਿਵਾਰ ਦੇ ਕਰੀਬੀ ਹਨ। ਸਾਲ 2009 ''ਚ ਲੁਧਿਆਣਾ ਤੋਂ ਸਾਂਸਦ ਚੁਣੇ ਗਏ ਪਰ 2014 ਦੀਆਂ ਚੋਣਾਂ ਨਹੀਂ ਲੜੀਆਂ। ਕਾਂਗਰਸ ਹਿੰਦੂ ਚਿਹਰੇ ਦੇ ਤੌਰ ''ਤੇ ਲੁਧਿਆਣਾ ਤੋਂ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਚੋਣਾਂ ਜਿੱਤੇ ਤਾਂ ਕੇਂਦਰ ''ਚ ਮੰਤਰੀ ਰਹੇ ਮਨੀਸ਼ ਨੂੰ ਨਜ਼ਰ ਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ।
ਵਿਜੇਇੰਦਰ ਸਿੰਗਲਾ
ਯੂਥ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਹੇ ਹਨ। ਰਾਹੁਲ ਗਾਂਧੀ ਦੇ ਕਰੀਬੀ ਹਨ। ਪਾਰਟੀ ਨੇ ਆਪਣੇ ਇਸ ਹਿੰਦੂ ਹੈਵੀਵੇਟ ਨੂੰ ਸੰਗਰੂਰ ਤੋਂ ਮੈਦਾਨ ''ਚ ਉਤਾਰਿਆ ਹੈ, ਜੇਕਰ ਪਾਰਟੀ ਅਤੇ ਖੁਦ ਚੋਣਾਂ ਜਿੱਤੇ ਤਾਂ ਕੈਬਨਿਟ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨਗੇ। 
ਅਜਿਹੀ ਸੀ 2002 ''ਚ ਕੈਪਟਨ ਸਰਕਾਰ ਦੀ ਕੈਬਨਿਟ
ਸਾਲ 2002 ''ਚ ਕਾਂਗਰਸ ਦੀ ਸਰਕਾਰ ਦੇ ਗਠਨ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ 13 ਕੈਬਨਿਟ ਮੰਤਰੀ, 6 ਸੂਬਾ ਮੰਤਰੀ ਅਤੇ 2 ਸੰਸਦੀ ਸਕੱਤਰ ਬਣਾਏ ਸਨ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ—
 
ਕੈਬਨਿਟ ਮੰਤਰੀ   ਸੂਬਾ ਮੰਤਰੀ
ਰਾਜਿੰਦਰ ਕੌਰ ਭੱਠਲ ਜਸਜੀਤ ਸਿੰਘ ਰੰਧਾਵਾ
ਲਾਲ ਸਿੰਘ   ਅਮਰਜੀਤ ਸਿੰਘ ਸਮਰਾ
ਚੌਧਰੀ ਜਗਜੀਤ ਸਿੰਘ ਹਰਬੰਸ ਲਾਲ
ਖੁਸ਼ਹਾਲ ਬਹਿਲ   ਰਮੇਸ਼ ਦੱਤ ਸ਼ਰਮਾ
ਪ੍ਰਤਾਪ ਸਿੰਘ ਬਾਜਵਾ ਰਾਕੇਸ਼ ਪਾਂਡੇ
ਤੇਜ ਪ੍ਰਕਾਸ਼ ਸਿੰਘ ਅਸ਼ਵਨੀ ਸੇਖੜੀ
ਆਰ. ਸੀ. ਡੋਗਰਾ ਸੰਸਦੀ ਸਕੱਤਰ
ਆਰ. ਐੱਸ. ਪੁਰੀ ਗੁਰਬਿੰਦਰ ਅਟਵਾਲ
ਗੁਰਚੇਤ ਸਿੰਘ ਭੁੱਲਰ ਮਹਿੰਦਰ ਕੁਮਾਰ ਰਿਣਵਾ
ਚੌਧਰੀ ਸੰਤੋਖ ਸਿੰਘ ਮਹਿੰਦਰ ਕੁਮਾਰ ਰਿਣਵਾ
ਜਗਮੋਹਨ ਸਿੰਘ ਕੰਗ ਮਹਿੰਦਰ ਕੁਮਾਰ ਰਿਣਵਾ
ਸਰਦੂਲ ਸਿੰਘ   ਮਹਿੰਦਰ ਕੁਮਾਰ ਰਿਣਵਾ
ਮੋਹਿੰਦਰ ਸਿੰਘ ਕੇ. ਪੀ. ਮਹਿੰਦਰ ਕੁਮਾਰ ਰਿਣਵਾ
 
ਸੰਵਿਧਾਨਕ ਸੋਧ ਨੇ ਲੈ ਲਈ ਸੀ 10 ਮੰਤਰੀਆਂ ਦੀ ਕੁਰਸੀ ਦੀ ਬਲੀ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਰਹਿੰਦਿਆਂ ਕੇਂਦਰ ਦੀ ਵਾਜਪੇਈ ਸਰਕਾਰ ਨੇ 91ਵੀਂ ਸੰਵਿਧਾਨਕ ਸੋਧ ਰਾਹੀਂ ਦੇਸ਼ ਭਰ ''ਚ ਕੈਬਨਿਟ ਦਾ ਆਕਾਰ ਛੋਟਾ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਸੀ। ਕਾਨੂੰਨ ਦੇ ਨਿਯਮ ਤਹਿਤ ਕੋਈ ਵੀ ਸੂਬਾ ਜਾਂ ਕੇਂਦਰ ਸਰਕਾਰ ਸਦਨ ਦੇ ਕੁੱਲ ਮੈਂਬਰਾਂ ਦੀ ਗਿਣਤੀ ਦਾ ਸਿਰਫ 15 ਫੀਸਦੀ ਮੈਂਬਰਾਂ ਨੂੰ ਹੀ ਮੰਤਰੀ ਬਣਾ ਸਕਦੀ ਹੈ। ਇਸ ਕਾਨੂੰਨ ਦੇ ਪ੍ਰਭਾਵ ''ਚ ਆਉਂਦੇ ਹੀ ਕੈਪਟਨ ਸਰਕਾਰ ਦੇ ਨਾਲ ਮੰਤਰੀਆਂ ਨੂੰ ਅਸਤੀਫਾ ਦੇਣਾ ਪਿਆ ਸੀ। ਕੈਪਟਨ ਨੇ ਬਣਾਏ ਸੀ ਸੰਸਦੀ ਸਕੱਤਰ
ਕੈਬਨਿਟ ਦੇ ਆਕਾਰ ਨੂੰ ਛੋਟਾ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਲਈ ਮੁੱਖ ਸੰਸਦੀ ਸਕੱਤਰ (ਸੀ. ਪੀ. ਐੱਸ.) ਬਣਾਉਣ ਦਾ ਰਸਤਾ ਖੋਜਿਆ ਸੀ। 12 ਜੁਲਾਈ, 2004 ਨੂੰ ਰਾਣਾ ਗੁਰਮੀਤ ਸਿੰਘ ਸੋਢੀ, ਮਲਕੀਤ ਸਿੰਘ ਬੀਰਮੀ ਅਤੇ ਹਰਬੰਸ ਲਾਲ ਨੂੰ ਮੁੱਖ ਸੰਸਦੀ ਸਕੱਤਰ ਬਣਾਇਆ ਗਿਆ ਸੀ, ਜਦੋਂ ਕਿ ਹਰਬੰਸ ਕੌਰ ਦੁੱਲੋ, ਰਾਣਾ ਕੇ. ਪੀ. ਸਿੰਘ, ਪ੍ਰਕਾਸ਼ ਸਿੰਘ ਸੈਣੀ, ਰਾਜ ਕੁਮਾਰ ਵੇਰਕਾ, ਰਜੀਆ ਸੁਲਤਾਨਾ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਸੁਨੀਲ ਜਾਖੜ ਅਤੇ ਸੁਰਿੰਦਰ ਡਾਬਰ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਸੀ।
ਅਸਤੀਫਾ ਦੇਣ ਵਾਲੇ ਕੈਬਨਿਟ ਮੰਤਰੀ
ਖੁਸ਼ਹਾਲ ਬਹਿਲ, ਤੇਜ ਪ੍ਰਕਾਸ਼ ਸਿੰਘ, ਗੁਰਚੇਤ ਸਿੰਘ ਭੁੱਲਰ, ਚੌਧਰੀ ਸੰਤੋਖ ਸਿੰਘ, ਜੋਗਿੰਦਰ ਸਿੰਘ ਮਾਨ 
ਅਸਤੀਫਾ ਦੇਣ ਵਾਲੇ ਸੂਬਾ ਮੰਤਰੀ
ਰਮੇਸ਼ ਦੱਤ ਸ਼ਰਮਾ, ਅਸ਼ਵਨੀ ਸੇਖੜੀ, ਦਰਬਾਰੀ ਲਾਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਲਕੀਤ ਸਿੰਘ
ਸੀ. ਪੀ. ਐੱਸ. ਬਣਾਉਣ ਦਾ ਬਦਲ ਵੀ ਖਤਮ
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ''ਚ ਭਾਵੇਂ ਹੀ ਵਿਧਾਇਕਾਂ ਨੂੰ ਖੁਸ਼ ਕਰਨ ਲਈ ਸੰਸਦੀ ਸਕੱਤਰ ਦੇ ਅਹੁਦੇ ਦਾ ਰਸਤਾ ਲੱਭ ਲਿਆ ਹੋਵੇ ਪਰ ਉਹ ਰਸਤਾ ਵੀ ਹੁਣ ਬੰਦ ਹੋ ਚੁੱਕਾ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ 21 ਮੁੱਖ ਸੰਸਦੀ ਸਕੱਤਰਾਂ ਨੂੰ ਅਗਸਤ ''ਚ ਅਸਤੀਫਾ ਦੇਣਾ ਪਿਆ ਸੀ, ਪਰ ਭਵਿਖ ਲਈ ਇਹ ਰਸਤਾ ਵੀ ਬੰਦ ਹੋ ਚੁੱਕਾ ਹੈ। 

 


Babita Marhas

News Editor

Related News