ਸਿਆਸੀ ਯਾਦਾਂ :1951 ਚੋਣਾਂ ''ਚ ਅਕਾਲੀ ਦਲ ਨੂੰ ਮਿਲੀਆਂ ਸਨ ਸਿਰਫ 13 ਸੀਟਾਂ

12/25/2016 1:06:19 PM

ਪੰਜਾਬ  ''ਚ ਚੋਣਾਵੀ ਪਾਰਾ ਸਿਖਰ ''ਤੇ ਹੈ ਅਤੇ ਸੂਬੇ ਦੀ ਹਰ ਸਿਆਸੀ ਪਾਰਟੀ ਸੱਤਾ ਹਾਸਲ ਕਰਨ ਦੇ ਲਈ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਅਜਿਹੇ ''ਚ ਪੰਜਾਬ ਕੇਸਰੀ ਤੁਹਾਡੇ ਲਈ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੀ ਇਕ ਵਿਸ਼ੇਸ਼ ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ''ਚ ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਬਦਲਦੇ ਸਮੇਂ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ''ਚ ਕੀ ਬਦਲਾਅ ਆਏ ਹਨ। ਅੱਜ ਅਸੀਂ ਪੰਜਾਬ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਾਂਗੇ। ਇਹ ਚੋਣਾਂ 1951  ''ਚ ਹੋਇਆ ਸਨ।
ਆਜ਼ਾਦੀ ਤੋਂ ਬਾਅਦ ਪੰਜਾਬ ''ਚ ਪਹਿਲੀ ਵਾਰ ਕਰਵਾਈਆਂ ਗਈਆਂ, ਇਸ ਵਿਧਾਨ ਸਭਾ ਚੋਣਾਂ ''ਚ 105 ਸੀਟਾਂ ''ਤੇ ਵੋਟਾਂ ਪਈਆਂ ਸਨ। ਉਸ ਸਮੇਂ ਹਰਿਆਣਾ ਪੰਜਾਬ ਦਾ ਹਿੱਸਾ ਹੋਇਆ ਕਰਦਾ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਵੀ ਕੁਝ ਇਲਾਕੇ ਪੰਜਾਬ ਦਾ ਹਿੱਸਾ ਹੋਇਆ ਕਰਦੇ ਸਨ। ਇਸ ਤੋਂ ਇਲਾਵਾ ਸ਼ਿਮਲਾ ਅਤੇ ਧਰਮਸ਼ਾਲਾ ਵਿਧਾਨ ਸਭਾ ਸੀਟਾਂ ਵੀ ਪੰਜਾਬ ''ਚ ਹੀ ਹੋਇਆ ਕਰਦੀਆਂ ਸਨ। ਹਿਮਾਚਲ ਪ੍ਰਦੇਸ਼ ''ਚ ਉਸ ਸਮੇਂ ਵਿਧਾਨ ਸਭਾ ਦੀਆਂ ਕੁੱਲ 28 ਸੀਟਾਂ ਸਨ, ਜਦਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਕੁਝ ਹਿੱਸਾ ਮਿਲਾ ਕੇ ਪੰਜਾਬ ਦੇ ਹਿੱਸੇ 105 ਸੀਟਾਂ ਸਨ, ਜਦਕਿ ਅੱਜ ਦੇ ਸਮੇਂ ''ਚ ਇਕਲੇ ਪੰਜਾਬ ਦੀਆਂ ਕੁੱਲ ਸੀਟਾਂ ਮਿਲਾ ਕੇ ਹੀ 117 ਹੈ ਅਤੇ ਹਰਿਆਣਾ ''ਚ ਵੀ 90 ਸੀਟਾਂ ''ਤੇ ਚੋਣਾ ਹੁੰਦੀਆਂ ਹਨ। ਉਸ ਸਮੇਂ ਸੰਯੁਕਤ ਪੰਜਾਬ ''ਚ ਵਿਧਾਨ ਸਭਾ ਦੀ ਇਕ ਵੀ ਸੀਟ ਰਿਜ਼ਰਵ ਨਹੀਂ ਸੀ। ਅੱਜ ਪੰਜਾਬ ''ਚ ਕਰੀਬ 2 ਕਰੋੜ ਵੋਟਰ ਹਨ, ਜਦਕਿ ਸੰਯੁਕਤ ਪੰਜਾਬ ''ਚ ਵੋਟਰਾਂ ਦੀ ਗਿਣਤੀ 86 ਲੱਖ 23 ਹਜ਼ਾਰ ਦੇ ਕਰੀਬ ਸੀ। ਪੰਜਾਬ ਦੇ ਪਹਿਲੇ ਚੋਣਾਂ ''ਚ ਭੀਮ ਸੇਨ ਸੱਚਰ ਮੁੱਖ ਮੰਤਰੀ ਬਣੇ ਸਨ।
1951 ਚੋਣਾਂ ਦੇ ਕੁਝ ਦਿਲਚਸਪ ਤੱਥ
ਕੁੱਲ ਵੋਟਰ - 8623498
ਵੋਟਾਂ ਪਈਆਂ - 4989077
ਕਾਂਗਰਸ ਨੂੰ ਮਿਲੀਆਂ ਵੋਟਾਂ -1830601
ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਵੋਟਾਂ - 620445
ਕਾਂਗਰਸ ਨੂੰ ਮਿਲੀਆਂ ਸੀਟਾਂ - 96
ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਸੀਟਾਂ -13
ਸੀ. ਪੀ. ਆਈ. ਨੂੰ ਮਿਲੀਆਂ ਸੀਟਾਂ - 4 
ਬਾਕੀ- 2 ਸੀਟਾਂ

Related News