ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਦਾ ਸਿਆਸੀ ਸਫਰ

01/13/2017 11:17:06 AM

ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੰਤਰੀਆਂ ''ਚ ਗਿਣੇ ਜਾਂਦੇ ਹਨ। ਉਹ 2012 ''ਚ ਚੁਣੀ ਗਈ ਸੂਬਾ ਸਰਕਾਰ ''ਚ ਟ੍ਰਾਂਸਪੋਰਟ ਮੰਤਰੀ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਪੋਰਟਫੋਲੀਓ ''ਚ ਕਾਨੂੰਨ ਤੇ ਲੈਜਿਸਲੇਟਿਵ ਅਫੇਅਰਜ਼ ਵੀ ਰਹੇ। ਉਨ੍ਹਾਂ ਦੇ ਸਿਆਸੀ ਕੈਰੀਅਰ ''ਤੇ ਧਿਆਨ ਦੇਈਏ ਤਾਂ ਉਹ ਲੋਹੀਆਂ ਵਿਧਾਨ ਸਭਾ ਹਲਕੇ ''ਚੋਂ 1997 ''ਚ ਪਹਿਲੀ ਵਾਰ ਵਿਧਾਇਕ ਚੁਣੇ ਗਏ, ਇਸ ਤੋਂ ਬਾਅਦ ਉਹ 2002 ਤੇ 2007 ''ਚ ਵੀ ਮੁੜ ਇਸੇ ਸੀਟ ਤੋਂ ਵਿਧਾਇਕ ਬਣੇ ਅਤੇ ਉਨ੍ਹਾਂ ਨੂੰ ਮਾਲ ਮੰਤਰੀ ਦੀ ਜ਼ਿੰਮੇਵਾਰੀ ਮਿਲੀ। 2012 ''ਚ ਮੁੜ ਹੱਦਬੰਦੀ ਕਾਰਨ ਲੋਹੀਆਂ ਹਲਕੇ ਦਾ ਨਾਮ ਬਦਲ ਕੇ ਸ਼ਾਹਕੋਟ ਕਰ ਦਿੱਤਾ ਗਿਆ, ਜਿੱਥੋਂ ਕੋਹਾੜ ਨੇ ਵਿਧਾਨ ਸਭਾ ਚੋਣਾਂ ''ਚ ਜਿੱਤ ਹਾਸਲ ਕਰਕੇ ਸੂਬਾ ਮੰਤਰੀ ਮੰਡਲ ''ਚ ਇਕ ਵਾਰ ਫਿਰ ਆਪਣੀ ਥਾਂ ਬਣਾਈ। 2017 ਦੀਆਂ ਚੋਣਾਂ ''ਚ ਵੀ ਕੋਹਾੜ ਸਰਗਰਮ ਭੂਮਿਕਾ ਨਿਭਾ ਰਹੇ ਹਨ।

Babita Marhas

News Editor

Related News