ਜਾਣੋ, ਮੁੱਖ ਮੰਤਰੀ ਬਾਦਲ ਬਾਰੇ ਰੌਚਕ ਤੱਥ

12/28/2016 4:07:37 PM

ਪੰਜਾਬ ਵਿਧਾਨ ਸਭਾ ਚੋਣਾਂ ਹੋਣ ਨੂੰ ਕੁਝ ਹੀ ਸਮਾਂ ਬਾਕੀ ਹੈ। ਆਪਣੇ ਹਲਕੇ ਦੇ ਵਿਧਾਇਕਾਂ ਅਤੇ ਹਲਕੇ ''ਚ ਹੋਏ ਵਿਕਾਸ ਬਾਰੇ ਲੋਕ ਕਿੰਨਾ ਜਾਣਦੇ ਹਨ, ਇਸ ਨੂੰ ਲੈ ਕੇ ''ਜਗਬਾਣੀ ਇਲੈਕਸ਼ਨ ਡੈਸਕ'' ਨੇ ਪੰਜਾਬ ਦੀਆਂ 16 ਮੁੱਖ ਸੀਟਾਂ ''ਤੇ ਸਰਵੇ ਕਰਾਇਆ, ਜਿਸ ''ਚ ਲੋਕਾਂ ਕੋਲੋਂ 10 ਸਵਾਲ ਪੁੱਛੇ ਗਏ ਅਤੇ ਕਈ ਰੌਚਕ ਗੱਲਾਂ ਸਾਹਮਣੇ ਆਈਆਂ। ਇੰਨਾ ਹੀ ਨਹੀਂ 11 ਫੀਸਦੀ ਲੋਕ ਆਪਣੇ ਹਲਕੇ ਦੇ ਵਿਧਾਇਕ ਮਤਲਬ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣਦੇ ਹੀ ਨਹੀਂ, 89 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਧਾਇਕ ਬਾਰੇ ਪਤਾ ਹੈ ਪਰ ਉਸ ਨੇ ਕੀ ਕੰਮ ਕਰਵਾਏ, ਇਸ ਬਾਰੇ ਜਾਣਕਾਰੀ ਨਹੀਂ ਹੈ।
ਇਨ੍ਹਾਂ ਵਿਧਾਨ ਸਭਾ ਹਲਕਿਆਂ ''ਚ ਕਰਵਾਇਆ ਸਰਵੇ
ਵਿਧਾਨ ਸਭਾ  ਵਿਧਾਇਕ
ਲੰਬੀ  ਪ੍ਰਕਾਸ਼ ਸਿੰਘ ਬਾਦਲ
ਮਜੀਠਾ  ਬਿਕਰਮ ਸਿੰਘ ਮਜੀਠੀਆ
ਜਲਾਲਾਬਾਦ  ਸੁਖਬੀਰ ਸਿੰਘ ਬਾਦਲ
ਪਟਿਆਲਾ  ਪਰਨੀਤ ਕੌਰ
ਅੰਮ੍ਰਿਤਸਰ ਨਾਰਥ   ਅਨਿਲ ਜੋਸ਼ੀ
ਜਲੰਧਰ ਵੈਸਟ ਭਗਤ ਚੂਨੀ ਲਾਲ
ਚਮਕੌਰ ਸਾਹਿਬ  ਚਰਨਜੀਤ ਸਿੰਘ ਚੰਨੀ
ਰੋਪੜ  ਡਾ. ਦਲਜੀਤ ਸਿੰਘ ਚੀਮਾ
ਹੁਸ਼ਿਆਰਪੁਰ  ਸੁੰਦਰ ਸ਼ਾਮ ਅਰੋੜਾ
ਪਠਾਨਕੋਟ  ਅਸ਼ਵਨੀ ਸ਼ਰਮਾ
ਸੁਨਾਮ  ਪਰਮਿੰਦਰ ਸਿੰਘ ਢੀਂਡਸਾ
ਕਪੂਰਥਲਾ  ਰਾਣਾ ਗੁਰਜੀਤ ਸਿੰਘ
ਗਿੱਦੜਬਾਹਾ  ਰਾਜਾ ਵੜਿੰਗ
ਬਠਿੰਡਾ  ਸਰੂਪ ਸਿੰਗਲਾ
ਬਰਨਾਲਾ  ਕੇਵਲ ਸਿੰਘ
ਮੋਹਾਲੀ  ਬਲਵੀਰ ਸਿੰਘ ਸਿੱਧੂ
 
ਰੌਚਕ ਤੱਥ
►36.88 ਫੀਸਦੀ ਲੋਕ 5 ਸਾਲ ਤੋਂ ਕਦੇ ਆਪਣੇ ਵਿਧਾਇਕ ਕੋਲ ਕਿਸੇ ਕੰਮ ਲਈ ਨਹੀਂ ਗਏ।
►48 ਫੀਸਦੀ ਲੋਕਾਂ ਨੇ ਕਿਹਾ ਕਿ ਗਠਜੋੜ ਸਰਕਾਰ ਦੇ ਕਾਰਨ ਕਾਂਗਰਸ ਵਿਧਾਇਕ ਕੰਮ ਨਹੀਂ ਕਰਵਾ ਸਕੇ।
►10 ਫੀਸਦੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਹਲਕੇ ਦੀਆਂ ਕੀ ਸਮੱਸਿਆਵਾਂ ਹਨ
ਇਹ ਪੁੱਛੇ ਗਏ ਸਵਾਲ
►ਤੁਸੀਂ ਆਪਣੇ ਵਿਧਾਇਕ ਨੂੰ ਜਾਣਦੇ ਹੋ?
►ਵਿਧਾਇਕ ਹਲਕੇ ''ਚ ਕੋਈ ਵੱਡਾ ਪ੍ਰਾਜੈਕਟ ਲੈ ਕੇ ਆਇਆ?
►ਵਿਧਾਇਕ ਨੇ ਇਲਾਕੇ ''ਚ ਕੋਈ ਵੱਡਾ ਕੰਮ ਕੀਤਾ?
►ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਹੱਲ ਹੋਈ?
►ਵਿਧਾਇਕ ਕੋਲ ਕੰਮ ਲਈ ਗਏ ਤਾਂ ਕੰਮ ਹੋਇਆ?
►ਵਿਧਾਇਕ ਸਮੱਸਿਆਵਾਂ ਸੁਣਨ ਤੁਹਾਡੇ ਇਲਾਕੇ ''ਚ ਆਉਂਦੇ ਹਨ?
►ਵਿਧਾਇਕ ਦੇ ਵਿਰੋਧੀ ਉਮੀਦਵਾਰ ਨੂੰ ਜਾਣਦੇ ਹੋ?
►ਤੁਹਾਨੂੰ ਕਦੇ ਵਿਧਾਇਕ ਨਾਲ ਕੰਮ ਪਿਆ?
►ਵਿਰੋਧੀ ਧਿਰ ਦਾ ਉਮੀਦਵਾਰ ਦੁੱਖ ''ਚ ਕੰਮ ਆਉਂਦਾ ਹੈ?
►ਵਿਧਾਇਕ ਨੇ ਹਲਕੇ ''ਚ ਵਿਕਾਸ ਦੇ ਕੰਮ ਕਰਵਾਏ?

 


Babita Marhas

News Editor

Related News