ਦੋਸਾਂਝ ਦਾ ਨਵਾਂ ਦਿਲ ''ਜੀਤ'' ਹੁਣ ਬੈਨੇਟ ਦੋਸਾਂਝ

04/24/2017 6:07:58 AM

ਮੁੰਬਈ— ਕਲਰਜ਼ ਟੀ. ਵੀ. ਦੇ ਪ੍ਰੋਗਰਾਮ ''ਰਾਈਜ਼ਿੰਗ ਸਟਾਰ'' ''ਚ ''ਮੈਂ ਜਹਾਂ ਰਹੂੰ, ਮੈਂ ਕਹੀਂ ਭੀ ਰਹੂੰ, ਤੇਰੀ ਯਾਦ ਸਾਥ ਹੈ'' ਗਾ ਕੇ ਪੰਜਾਬ ਦਾ ਬੈਨੇਟ ਦੋਸਾਂਝ 77 ਫੀਸਦੀ ਵੋਟਾਂ ਨਾਲ ਜੇਤੂ ਬਣ ਗਿਆ। ਦੂਸਰੇ ਨੰਬਰ ''ਤੇ ਮੈਥਿਲੀ ਰਹੀ, ਜਿਸ ਨੇ ਵੱਡੇ ਗੁਲਾਮ ਅਲੀ ਸਾਹਿਬ ਦਾ ''ਯਾਦ ਪੀਆ ਕੀ ਆਏ'' ਗਾ ਕੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਗੀਤ ਦੀ ਚੋਣ ਦੇ ਨਾਲ ਹੀ ਤੈਅ ਹੋ ਗਿਆ ਸੀ ਕਿ ਮੈਥਿਲੀ ਦੌੜ ''ਚ ਪਿਛੜ ਗਈ ਹੈ। ਦਰਅਸਲ ਇਸ ਪ੍ਰੋਗਰਾਮ ''ਚ ਵੋਟਿੰਗ ਕਰਨ ਵਾਲੇ ਦਰਸ਼ਕਾਂ ਦੇ ਇਕ ਵੱਡੇ ਸਮੂਹ ਨੇ ਵੱਡੇ ਗੁਲਾਮ ਅਲੀ ਖਾਨ ਸਾਹਿਬ ਦਾ ਇਹ ਮਹਾਨ ਗੀਤ ਸੁਣਿਆ ਹੀ ਨਹੀਂ ਹੈ।  ਇਸ ਗੀਤ ਦੀ ਤੁਲਨਾ ''ਚ ਰਾਹਤ ਫਤਿਹ ਅਲੀ ਖਾਨ ਦੇ ਗੀਤ ਨੂੰ ਦਰਸ਼ਕਾਂ ਨੇ ਜ਼ਿਆਦਾ ਪਸੰਦ ਕੀਤਾ। ਦੋਸਾਂਝ ਨੂੰ ਇਨਾਮ ''ਚ 20 ਲੱਖ ਰੁਪਏ ਮਿਲੇ ਹਨ। ਬਾਲੀਵੁੱਡ ਕਲਾਕਾਰ ਅਨਿਲ ਕਪੂਰ ਨੇ ਦੋਸਾਂਝ ਨੂੰ ਇਹ ਇਨਾਮ ਦਿੱਤਾ। ਬੈਨੇਟ  ਜਲੰਧਰ ਦੇ ਏ. ਪੀ. ਜੇ. ਕਾਲਜ ਤੋਂ ਪੜ੍ਹਿਆ ਹੈ ਅਤੇ ਇਥੋਂ ਦੇ ਪਿੰਡ ਦੋਸਾਂਝ ਨਾਲ ਸੰਬੰਧ ਰੱਖਦਾ ਹੈ।


Related News