ਮਹਾਰਾਸ਼ਟਰ: ਸਾਂਗਲੀ ਜ਼ਿਲੇ ''ਚ ਮਿੰਨੀ ਬੱਸ ਅਤੇ ਟਰੱਕ ਦੀ ਟੱਕਰ ''ਚ 6 ਯਾਤਰੀਆਂ ਦੀ ਮੌਤ, 13 ਜ਼ਖਮੀ

Friday, April 21, 2017 3:03 PM
ਮਹਾਰਾਸ਼ਟਰ: ਸਾਂਗਲੀ ਜ਼ਿਲੇ ''ਚ ਮਿੰਨੀ ਬੱਸ ਅਤੇ ਟਰੱਕ ਦੀ ਟੱਕਰ ''ਚ 6 ਯਾਤਰੀਆਂ ਦੀ ਮੌਤ, 13 ਜ਼ਖਮੀ
ਮੁੰਬਈ— ਸਾਂਗਲੀ ਜ਼ਿਲੇ ''ਚ ਅੱਜ ਤੜਕੇ ਇਕ ਤੇਜ਼ ਗਤੀ ਮਿੰਨੀ ਬੱਸ ਦੀ ਸੜਕ ''ਤੇ ਖੜ੍ਹੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ''ਚ ਦੋ ਨਾਬਾਲਗ ਸਮੇਤ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਿੰਨੀ ਬੱਸ ''ਚ ਸਵਾਰ ਤੀਰਥ ਯਾਤਰੀ ਮਹਾਰਾਸ਼ਟਰ ''ਚ ਸੋਲਾਪੁਰ ਦੇ ਪੰਢਾਰਪੁਰ ਜਾ ਰਹੇ ਸੀ। ਬੱਸ ਦੀ ਸਵੇਰੇ ਕਰੀਬ ਚਾਰ ਵਜ ਕੇ 15 ਮਿੰਟ ''ਤੇ ਸਾਂਗਲੀ ਦੇ ਅਗਲਗਾਂਵ ਫਾਟਾ ਇਲਾਕੇ ''ਚ ਟਰੱਕ ਨਾਲ ਟੱਕਰ ਹੋ ਗਈ। ਬੱਸ ''ਚ ਸਵਾਰ ਯਾਤਰੀ ਕੋਲਹਾਪੁਰ ਜ਼ਿਲੇ ਦੇ ਗਾਂਧੀਨਗਰ ਦੇ ਰਹਿਣ ਵਾਲੇ ਹਨ। ਦੁਰਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਸਾਂਗਲੀ ਪੁਲਸ ਘਟਨਾ ਵਾਲੀ ਥਾਂ ''ਤੇ ਪਹੁੰਚੀ ਅਤੇ ਬੱਸ ''ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਾਂਗਲੀ ਦੇ ਪੁਲਸ ਸੁਪਰਡੈਂਟ ਦੱਤਾ ਸ਼ਿੰਦੇ ਨੇ ਕਿਹਾ ਕਿ, ''ਸਾਰੇ ਪੀੜਤਾਂ ਨੂੰ ਸਥਾਨਕ ਸਿਵਿਲ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਚੋਂ ਛੇ ਲੋਕਾਂ ਨੂੰ ਭਰਤੀ ਕਰਨ ਤੋਂ ਪਹਿਲਾਂ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ 13 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਲਖਨ ਰਾਜੂ ਸੰਕਾਜੀ (30), ਗੌਰਵ ਰਾਜੂ ਨਰਾਡੇ (9), ਰੇਣੁਕਾ ਨੰਦਕੁਮਾਰ ਹੇਗੜੇ (35), ਨੰਦਕੁਮਾਰ ਜੈਰਾਮ ਹੇਗੜੇ (40), ਆਦਿਤਿਆ ਨੰਦ ਕੁਮਾਰ ਹੇਗੜੇ (13) ਅਤੇ ਵਿਨਾਇਕ ਮਾਰਤੰਡ (50) ਦੇ ਰੂਪ ''ਚ ਹੋਈ ਹੈ। ਸ਼ਿੰਦੇ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਵਾਠੇ-ਮਹਾਂਕਾਲ ਉਪ ਜ਼ਿਲਾ ਹਸਪਤਾਲ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੇ ਬਾਅਦ ''ਚ ਉਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!