ਰੇਕਜਾਵਿਕ ਓਪਨ ਸ਼ਤਰੰਜ ਟੂਰਨਾਮੈਂਟ ''ਚ ਬਿਹਤਰੀਨ ਖਿਡਾਰੀ ਚੁਣੀ ਗਈ ਹਰਿਕਾ

04/28/2017 7:59:36 PM

ਰੇਕਜਾਵਿਕ— ਭਾਰਤੀ ਗਰੈਡ ਮਾਸਟਰ ਦਰੋਣਵੱਲੀ ਹਰਿਕਾ ਨੇ ਰੇਕਜਾਵਿਕ ਓਪਨ ਸ਼ਤਰੰਜ ਟੂਰਨਾਮੈਂਟ ''ਚ ਜਰਮਨ ਦੀ ਜੈਕਬ ਪੀਫਰੰਟ ਖਿਲਾਫ ਜਿੱਤ ਦਰਜ ਕਰ ਕੇ ਆਪਣੇ ਅਭਿਆਨ ਦਾ ਸ਼ਾਨਦਾਰ ਅੰਤ ਕੀਤਾ। ਵਿਸ਼ਵ ''ਚ 11ਵੇਂ ਨੰਬਰ ਦੀ ਹਰਿਕਾ ਨੇ ਲਗਭਗ ਚਾਰ ਘੰਟੇ ਤੱਕ ਚੱਲੀ ਇਸ ਬਾਜ਼ੀ ''ਚ ਜਿੱਤ ਹਾਸਲ ਕੀਤੀ।

ਹਰਿਕਾ ਨੇ ਟੂਰਨਾਮੈਂਟ ''ਚ ਛੇ ਬਾਜ਼ਿਆਂ ''ਚ ਜਿੱਤ ਦਰਜ ਕੀਤੀ ਜਦੋਂ ਕਿ ਦੋ ਬਾਜ਼ਿਆਂ ਡਰਾਅ ਖੇਡਿਆ ਅਤੇ ਦੋ ''ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦਸ  ਦੌਰ ਦੇ ਸਵਿਸ ਟੂਰਨਾਮੈਂਟ ''ਚ ਉਸ ਨੇ ਸੱਟ ਅੰਕ ਹਾਸਲ ਕੀਤੇ। ਇਸ਼ ਭਾਰਤੀ ਨੂੰ ਟੂਰਨਾਮੈਂਟ ਦੀ ਬਿਹਤਰੀਨ ਮਹਿਲਾ ਖਿਡਾਰੀ ਅੰਕ ਦਿੱਤਾ ਗਿਆ ਅਤੇ ਉਸ ਨੇ ਦੋ ਰੈਟਿੰਗ ਅੰਕ ਹਾਸਲ ਕੀਤੇ। 
 

Related News