ਪੈਰਿਸ ''ਚ ਹਮਲਾ, ਇਕ ਪੁਲਸ ਅਧਿਕਾਰੀ ਅਤੇ ਹਮਲਾਵਰ ਦੀ ਮੌਤ

04/21/2017 2:43:34 AM

ਪੈਰਿਸ— ਫਰਾਂਸ ਦੀ ਰਾਜਧਾਨੀ ਪੈਰਿਸ ''ਚ ਇਕ ਬੰਦੂਕਧਾਰੀ ਹਮਲਾਵਰ ਨੇ ਇਕ ਪੁਲਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਬਾਅਦ ''ਚ ਹਮਲਾਵਰ ਨੂੰ ਮਾਰ ਦਿੱਤਾ ਗਿਆ। ਇਹ ਹਮਲਾ ਪੈਰਿਸ ਦੇ ਚੈਮਸ- ਐਲੀਸੀਸ ਸ਼ਾਪਿੰਗ ਡਿਸਟ੍ਰਿਕ ''ਚ ਹੋਇਆ। ਪੈਰਿਸ ਪੁਲਸ ਦੇ ਬੁਲਾਰੇ ਜੋਹਾਨ ਪ੍ਰਾਇਮਵਰਟ ਨੇ ਦੱਸਿਆ ਕਿ ਹਮਲਾਵਰ ਨੇ ਫਰੈਂਕਲਿਨ ਰੂਸਲਵੇਟ ਸਬਸਟੇਸ਼ਨ ਨੇੜੇ ਵੀਰਵਾਰ ਦੀ ਰਾਤ ਪੁਲਸ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਫਰਾਂਸ ਦੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਦੇ ਵੋਟ ਤੋਂ ਤਿੰਨ ਦਿਨ ਪਹਿਲਾ ਕੀਤਾ ਗਿਆ ਸੀ। ਚੋਣਾਂ ਨੂੰ ਦੇਖਦੇ ਹੋਏ ਪੂਰੇ ਦੇਸ਼ ''ਚ ਸੁਰੱਖਿਆ ਵਧਾ ਦਿੱਤੀ ਗਈ ਹੈ।


Related News