ਤਾਲਿਬਾਨ ਹਮਲੇ ''ਚ 50 ਤੋਂ ਜ਼ਿਆਦਾ ਅਫਗਾਨੀ ਫੌਜੀਆਂ ਦੀ ਮੌਤ : ਅਮਰੀਕੀ ਫੌਜ

04/22/2017 12:54:12 AM

ਕਾਬੂਲ— ਅਮਰੀਕੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ ਨੇੜੇ ਫੌਜ ਦੇ ਇਕ ਅੱਡੇ ''ਤੇ ਤਾਲਾਬਨ ਦੇ ਹਮਲੇ ''ਚ 50 ਤੋਂ ਜ਼ਿਆਦਾ ਅਫਗਾਨਿਸਤਾਨ ਦੇ ਜਵਾਨ ਮਾਰੇ ਗਏ। ਬੁਲਾਰੇ ਨੇ ਦੱਸਿਆ ਕਿ ਇਹ ਹਮਲਾ ਕਈ ਘੰਟੇ ਤੱਕ ਚੱਲਦਾ ਰਿਹਾ ਅਤੇ ਸ਼ਾਮ ਨੂੰ ਖਤਮ ਹੋਇਆ।

ਅਮਰੀਕੀ ਜਨਰਲ ਜਾਨ ਨਿਕੋਲਸਨ ਨੇ ਇਕ ਵੱਖਰੇ ਬਿਆਨ ''ਚ ਕਿਹਾ ਕਿ ਹਮਲੇ ''ਚ ਇਕ ਮਸਜਿਦ ''ਚ ਨਮਾਜ਼ ਅਦਾ ਕਰ ਰਹੇ ਜਵਾਨਾਂ ''ਤੇ ਅਤੇ ਅਫਗਾਨ ਫੌਜ ਦੀ 209 ਕੋਰ ਦੇ ਰੇਸਤਰਾਂ ''ਚ ਹੋਰ ਫੌਜੀਆਂ ''ਤੇ ਨਿਸ਼ਾਨਾ ਵਿੰਨ੍ਹਿਆ ਗਿਆ ਸੀ। ਜਨਰਲ ਨੇ ਹਮਲੇ ਨੂੰ ਰੁਕਵਾਉਣ ''ਚ ਅਫਗਾਨ ਕਮਾਂਡਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਜਨਰਲ ਦਵਲਾਤ ਵਜੀਰੀ ਨੇ ਕਿਹਾ ਕਿ ਅਫਗਾਨ ਫੌਜ ਦੀ ਵਰਦੀ ਪਾਏ ਹੋਏ ਹਮਲਾਵਰਾਂ ਨੇ ਮਜ਼ਾਰ-ਏ-ਸ਼ਰੀਫ ਦੇ ਬਾਹਰੀ ਹਿੱਸੇ ''ਚ ਸਥਿਤ ਫੌਜੀ ਕੈਂਪ ''ਤੇ ਹਮਲਾ ਕੀਤਾ।


Related News