ਮੇਲ ਇਨਫਰਟਿਲਟੀ ਦਾ ਮਿਲਿਆ ਇਲਾਜ, ਲੈਬ ''ਚ ਬਣਿਆ ਸਪਰਮ

08/19/2017 1:17:23 AM

ਲੰਡਨ-ਮਰਦਾਂ 'ਚ ਇਨਫਰਟਿਲਟੀ ਦੀ ਸਮੱਸਿਆ ਤੋਂ ਮੁਕਤੀ ਪਾਉਣ ਦੀ ਇਕ ਉਮੀਦ ਸਾਹਮਣੇ ਆਈ ਹੈ। ਕੁਝ ਵਿਗਿਆਨਕਾਂ ਨੇ ਲੈਬ 'ਚ ਸਪਰਮ ਸੈੱਲ ਬਣਾਉਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰ 500 'ਚੋਂ ਇਕ ਵਿਅਕਤੀ 'ਚ ਐਕਸ ਅਤੇ ਵਾਈ ਕ੍ਰੋਮੋਜੋਮ ਹੁੰਦੇ ਹਨ ਜੋ ਸਪਰਮ ਪ੍ਰੋਡਕਸ਼ਨ 'ਚ ਅੜਿੱਕਾ ਪੈਦਾ ਕਰਦੇ ਹਨ। 
ਨਰ ਚੂਹਿਆਂ ਦਾ ਇਸਤੇਮਾਲ ਕਰ ਕੇ ਲੰਡਨ ਦੀ ਫਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਵਿਗਿਆਨਕਾਂ ਨੇ ਮਲਟੀਪਰਪਜ਼ ਸਟੈਮ ਸੈੱਲਜ਼ ਦਾ ਨਿਰਮਾਣ ਕੀਤਾ ਹੈ। ਜਦੋਂ ਇਨ੍ਹਾਂ ਸੈਲਾਂ ਨੂੰ ਨਰ ਚੂਹਿਆਂ 'ਚ ਦਾਖਲ ਕਰਵਾਇਆ ਗਿਆ ਤਾਂ ਉਨ੍ਹਾਂ ਅੰਦਰ ਸਪਰਮ ਪ੍ਰੋਡਕਸ਼ਨ ਵਧ ਗਿਆ, ਜਿਸ ਨਾਲ ਉਹ ਮਾਦਾ ਚੂਹਿਆਂ ਨੂੰ ਫਰਟੀਲਾਈਜ਼ ਵੀ ਕਰ ਸਕੇ। ਜੇਕਰ ਇਸੇ ਤਕਨੀਕ ਦਾ ਇਸਤੇਮਾਲ ਮਰਦਾਂ ਲਈ ਵੀ ਕੀਤਾ ਜਾਂਦਾ ਹੈ ਤਾਂ ਉਹ ਵੀ ਭਵਿੱਖ 'ਚ ਪਿਤਾ ਬਣਨ ਦਾ ਸੁਪਨਾ ਦੇਖ ਸਕਦੇ ਹਨ। 
ਹਾਲਾਂਕਿ ਯੂ. ਕੇ. ਵਰਗੇ ਦੇਸ਼ਾਂ 'ਚ ਇਸ ਇਲਾਜ ਨੂੰ ਅੱਗੇ ਵਧਾਉਣ ਲਈ ਕੁਝ ਕਾਨੂੰਨਾਂ 'ਚ ਬਦਲਾਅ ਵੀ ਕਰਨਾ ਪਵੇਗਾ। ਯੂ. ਕੇ. 'ਚ ਬੱਚੇ ਪੈਦਾ ਕਰਨ ਲਈ ਆਰਟੀਫੀਸ਼ੀਅਲ ਸਪਰਮ ਪ੍ਰੋਡਿਊਸ ਕਰਨ 'ਤੇ ਪਾਬੰਦੀ ਹੈ। ਸਟੈਮ ਸੈਲਜ਼ ਨੂੰ ਫਰਟਾਈਲ ਸਪਰਮ ਬਣਾਉਣਾ ਸੰਭਵ ਹੈ। ਹਾਲਾਂਕਿ ਇਸ ਪ੍ਰਕਿਰਿਆ 'ਚ ਕਾਫੀ ਸਮਾਂ ਅਤੇ ਮਿਹਨਤ ਲਗਦੀ ਹੈ। ਇਹ ਜਾਣਕਾਰੀ ਫਰਾਂਸਿਸ  ਕ੍ਰਿਕ ਇੰਸਟੀਚਿਊਟ ਦੇ ਵਿਗਿਆਨਕਾਂ ਦੇ ਦਿੱਤੀ ਹੈ।


Related News