ਪਾਰਕ 'ਚ ਬੈਠੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, 3 ਸਾਲ ਪਹਿਲਾਂ ਕੀਤੀ ਸੀ ਲਵ ਮੈਰਿਜ

10/20/2017 10:08:27 AM

ਕੈਥਲ— ਸ਼ਹਿਰ 'ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਵਾਹਰ ਪਾਰਕ 'ਚ ਬੈਠੇ ਨੌਜਵਾਨ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਾਰਕ ਦੇ ਚੌਕੀਦਾਰ ਨੇ ਵਿਚ-ਬਚਾਅ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਵਾਰਦਾਤ ਦੇ ਸਮੇਂ ਨੌਜਵਾਨ ਦੀ ਪਤਨੀ ਅਤੇ ਉਸ ਦਾ ਬੱਚਾ ਵੀ ਨਾਲ ਸਨ। ਸੂਚਨਾ ਮਿਲਦੇ ਹੀ ਸ਼ਹਿਰ ਥਾਣਾ ਪੁਲਸ ਅਤੇ ਸੀ.ਆਈ.ਏ. ਦੀ ਟੀਮ ਵਾਰਦਾਤ ਵਾਲੀ ਜਗ੍ਹਾ ਪੁੱਜੀ। ਹਮਲਾ ਕਰਨ ਵਾਲਿਆਂ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ 'ਚ ਦੋਸ਼ੀ ਦੌੜ ਰਹੇ ਹਨ ਅਤੇ ਪੁਲਸ ਕਰਮਚਾਰੀ ਪਿੱਛਾ ਕਰ ਰਹੇ ਹਨ ਪਰ ਫਿਰ ਵੀ ਦੋਸ਼ੀ ਦੌੜਨ 'ਚ ਕਾਮਯਾਬ ਹੋ ਗਏ।PunjabKesariਮ੍ਰਿਤਕ ਬਲਿੰਦਰ ਦੇ ਭਰਾ ਸਲਿੰਦਰ ਨੇ ਦੱਸਿਆ ਕਿ ਜੀਂਦ ਦੇ ਡੰਡੋਲੀ ਪਿੰਡ ਦੀ ਪੂਜਾ ਅਤੇ ਕੈਥਲ ਦੇ ਪਿੰਡ ਕੋਇਲ ਵਾਸੀ ਬਲਿੰਦਰ ਦੇ ਪ੍ਰੇਮ ਸੰਬੰਧ ਸਨ। ਉਨ੍ਹਾਂ ਨੇ 3 ਸਾਲ ਪਹਿਲਾਂ ਵਿਆਹ ਕੀਤਾ ਸੀ ਪਰ ਪੂਜਾ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਰਾਜ਼ ਸਨ। ਦੁਪਹਿਰ ਕਰੀਬ 2 ਵਜੇ ਦੋਵੇਂ ਪਤੀ-ਪਤਨੀ ਇੱਥੋਂ ਦੇ ਜਵਾਹਰ ਪਾਰਕ 'ਚ ਬੈਠੇ ਹੋਏ ਸਨ, ਉਦੋਂ 2 ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬਲਿੰਦਰ ਨੂੰ 2 ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।PunjabKesariਬਲਿੰਦਰ ਪਿੰਡ ਕੋਇਲ 'ਚ ਹੀ ਟਿਊਬਵੈੱਲ ਆਪਰੇਟਰ ਦੇ ਅਹੁਦੇ 'ਤੇ ਤਾਇਨਾਤ ਸੀ। ਸਲਿੰਦਰ ਨੇ ਦੋਸ਼ ਲਾਇਆ ਕਿ ਬਲਿੰਦਰ ਦਾ ਕਤਲ ਪੂਜਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਕਰਵਾਇਆ ਹੈ। ਸ਼ਹਿਰ ਥਾਣਾ ਐੱਸ.ਐੱਚ. ਓ. ਰਮੇਸ਼ ਚੰਦ ਨੇ ਦੱਸਿ ਆਕਿ ਸਲਿੰਦਰ ਦੀ ਸ਼ਿਕਾਇਤ 'ਤੇ ਪੂਜਾ, ਪੂਜਾ ਦੇ ਭਰਾ ਦਿਲਬਾਗ ਸਿੰਘ, ਉਸ ਦੀ ਮਾਂ ਸਮੇਤ 5 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।


Related News