ਯਸਵੰਤ ਸਿਨਹਾ ਨੇ ਕੇਂਦਰ ਨੂੰ ਕਿਹਾ, 35-ਏ ''ਤੇ ਆਪਣੇ ਸਟੈਂਡ ਨੂੰ ਕਰੋ ਸਪੱਸ਼ਟ

08/18/2017 11:35:15 PM

ਸ਼੍ਰੀਨਗਰ— ਸਾਬਕਾ ਕੇਂਦਰੀ ਮੰਤਰੀ ਯਸਵੰਤ ਸਿਨਹਾ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਸੰਵਿਧਾਨ ਦੇ 35-ਏ 'ਤੇ ਆਪਣੇ ਸਟੈਂਡ ਨੂੰ ਸਪਸ਼ਟ ਕਰੇ। ਸ਼੍ਰੀਨਗਰ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਿਨਹਾ ਨੇ ਕਿਹਾ ਕਿ ਕਸ਼ਮੀਰ ਦੇ ਲੋਕ 35-ਏ ਨੂੰ ਲੈ ਕੇ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਇਸ ਮਾਮਲੇ 'ਚ ਆਪਣੇ ਸਟੈਂਡ ਨੂੰ ਸਪੱਸ਼ਟ ਕਰੇਗੀ ਕਿਉਂਕਿ ਹੁਣ ਇਸ 'ਤੇ ਵਿਵਾਦ ਬਣਦਾ ਜਾ ਰਿਹਾ ਹੈ।
ਯਸ਼ਵੰਤ ਸਿਨਹਾ ਆਪਣੇ ਕੰਸਰਡ ਸਿਟੀਜਨਸ ਗਰੁੱਪ ਨਾਲ 2 ਦਿਨ ਦੇ ਕਸ਼ਮੀਰ ਦੌਰੇ 'ਤੇ ਹਨ। ਉਨ੍ਹਾ ਕਿਹਾ ਕਿ ਲੋਕਾਂ 'ਚ 35-ਏ ਨੂੰ ਲੈ ਕੇ ਬਹੁਤ ਚਿੰਤਾ ਹੈ। ਹੁਣ ਸਰਕਾਰ ਨੂੰ ਵੀ 35-ਏ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 35-ਏ ਸੰਵਿਧਾਨ ਦਾ ਉਹ ਅਨੁਛੇਦ ਹੈ, ਜਿਸ ਦੇ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹਨ। ਲੋਕਾਂ ਨੂੰ ਪਰਮਾਨੇ ਸਿਟੀਜਨਸ਼ਿਪ ਦਾ ਅਧਿਕਾਰ ਮਿਲਿਆ ਹੈ।
ਸ਼ਾਂਤੀ ਚਾਹੁੰਦੇ ਨੇ ਲੋਕ
ਸਿਨਹਾ ਨੇ ਕਿਹਾ ਕਿ ਭਾਰਤ ਸਰਕਾਰ ਹੋਵੇ ਜਾਂ ਕਸ਼ਮੀਰ ਦੇ ਲੋਕ, ਹਰ ਕੋਈ ਸ਼ਾਂਤੀ ਚਾਹੁੰਦਾ ਹੈ। 2 ਬਹੁ-ਗਿਣਤੀ ਨੂੰ ਨੇੜੇ ਆਉਣਾ ਚਾਹੀਦਾ ਤਾਂ ਜੋ ਸ਼ਾਤੀ ਹੋਵੇ। ਕਸ਼ਮੀਰ ਦੇ ਲੋਕ ਬਹੁਤ ਅਨਸੁਲਝੇ ਮੁੱਦਿਆਂ ਕਾਰਨ ਪਰੇਸ਼ਾਨ ਹਨ। ਕਸ਼ਮੀਰੀ ਲੋਕਾਂ ਦੇ ਮੁੱਦੇ ਨੂੰ ਹਲ ਕਰਨਾ ਚਾਹੀਦਾ ਹੈ ਤਾਂ ਜੋ ਕਸ਼ਮੀਰ 'ਚ ਵੀ ਜਿਊਣਾ ਅਸਾਨ ਹੋ ਸਕੇ।


Related News