ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਯਾਸੀਨ ਮਲਿਕ ਗ੍ਰਿਫਤਾਰ

06/24/2017 5:58:59 PM

ਸ਼੍ਰੀਨਗਰ—ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਚੇਅਰਮੈਨ ਯਾਸੀਨ ਮਲਿਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕਸ਼ਮੀਰ ਘਾਟੀ 'ਚ ਈਦ ਤੋਂ ਪਹਿਲਾਂ ਹਿੰਸਾ ਦੇ ਸ਼ੱਕ ਦੇ ਚਲਦੇ ਇਸ ਤਰ੍ਹਾਂ ਕੀਤਾ ਗਿਆ ਹੈ। ਕਸ਼ਮੀਰ 'ਚ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਇਸ ਸਮੇਂ 'ਚ ਵੱਖਵਾਦੀਆਂ 'ਤੇ ਸ਼ਿਕੰਜਾ ਕੱਸਣ ਲੱਗਾ ਹੈ।
ਪੁਲਸ ਅਤੇ ਪ੍ਰਸ਼ਾਸਨ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਈਦ ਤੋਂ ਪਹਿਲਾਂ ਕਸ਼ਮੀਰ 'ਚ ਵੱਖਵਾਦੀ ਹਿੰਸਾ ਭੜਕਾ ਸਕਦੇ ਹਨ। ਯਾਸੀਨ ਮਲਿਕ ਨੂੰ ਉਨ੍ਹਾਂ ਦੇ ਮੈਸੂਮਾ ਸਥਿਤ ਆਵਾਸ ਤੋਂ ਹਿਰਾਸਤ 'ਚ ਲਿਆ ਗਿਆ ਹੈ। ਕਸ਼ਮੀਰ 'ਚ ਸ਼ੁੱਕਰਵਾਰ ਦੀ ਨਮਾਜ਼ ਦੇ ਬਾਅਦ ਵੀ ਹਿੰਸਕ ਪ੍ਰਦਰਸ਼ਨ ਹੋਏ। ਉੱਥੇ ਵੀਰਵਾਰ ਰਾਤ ਨੂੰ ਭੀੜ ਨੇ ਜਾਮਿਆ ਮਸਜਿਦ ਦੇ ਬਾਹਰ ਜੰਮੂ ਕਸ਼ਮੀਰ ਪੁਲਸ ਦੇ ਡੀ.ਐਸ.ਪੀ. ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।


Related News