ਕਨਾਟ ਪਲੇਸ: 75 ਮੀਟਰ ਲੰਬੀ ਲਾਈਵ ਵਾਟਰ ਕਲਰ ਪੇਂਟਿੰਗ ਦਾ ਬਣਿਆ ਵਰਲਡ ਰਿਕਾਰਡ

12/12/2017 5:34:42 PM

ਨਵੀਂ ਦਿੱਲੀ— ਕਨਾਟ ਪਲੇਸ 'ਚ 75 ਮੀਟਰ ਲੰਬੀ ਲਾਈਵ ਵਾਟਰ ਕਲਰ ਪੇਂਟਿੰਗ ਬਣਾਈ ਗਈ। ਇਸ ਪ੍ਰੋਗਰਾਮ ਦਾ ਆਯੋਜਨ ਇੰਟਰਨੈਸ਼ਨਲ ਵਾਟਰ ਕਲਰ ਸੋਸਾਇਟੀ ਇੰਡੀਆ, ਐੱਨ.ਡੀ.ਐੱਮ.ਸੀ. ਅਤੇ ਮੈਟਰੋਪੋਲਿਸ ਨੇ ਸਾਂਝੇਦਾਰੀ 'ਚ ਕੀਤਾ। ਫੇਸ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਇਸ ਆਯੋਜਨ ਦਾ ਗਵਾਹ ਬਣਿਆ ਅਤੇ ਇਸ ਨੂੰ ਵਰਲਡ ਰਿਕਾਰਡ ਦੇ ਰੂਪ 'ਚ ਦਰਜ ਕੀਤਾ। ਇੰਟਰਨੈਸ਼ਨਲ ਵਾਟਰ ਕਲਰ ਸੋਸਾਇਟੀ ਆਫ ਇੰਡੀਆ ਵੱਲੋਂ ਸੈਕਿੰਡ ਈਅਰ ਨੈਸ਼ਨਲ ਵਾਟਰਕਲਰ ਸੋਸਾਇਟੀ ਇੰਡੀਆ ਬਿਨਾਲੇ 2017 ਦਾ ਇਕ ਮੁੱਖ ਹਿੱਸਾ ਲਾਈਵ ਵਾਟਰ ਕਲਰ ਪੇਂਟਿੰਗ ਦਾ ਵਰਲਡ ਰਿਕਾਰਡ ਸੀ। ਇਸ ਲਾਈਵ ਪੇਂਟਿੰਗ ਦਾ ਆਯੋਜਨ ਹਾਰਮੋਨੀ ਥਰੂ ਵਾਟਰ ਕਲਰ ਦੀ ਵਿਆਪਕ ਸੋਚ ਦੇ ਅਧੀਨ ਕੀਤਾ ਗਿਆ। 'ਸਮਾਰਟ ਸਿਟੀ ਦਿੱਲੀ' ਅਤੇ ਕਲੀਨ ਦਿੱਲੀ ਗਰੀਨ ਦਿੱਲੀ ਦੀ ਥੀਮ 'ਤੇ ਮਸ਼ਹੂਰ ਰਾਸ਼ਟਰੀ ਅਤੇ ਕੌਮਾਂਤਰੀ ਚਿੱਤਰਕਾਰਾਂ ਸਮੇਤ 75 ਤੋਂ ਵਧ ਵਾਟਰ ਕਲਰ ਨਾਲ ਪੇਂਟਿੰਗ ਕਰਨ ਵਾਲੇ ਚਿੱਤਰਕਾਰਾਂ ਨੇ ਹਿੱਸਾ ਲਿਆ।
ਇੰਟਰਨੈਸ਼ਨਲ ਵਾਟਰ ਕਲਰ ਸੋਸਾਇਟੀ ਦੇ ਉੱਪ ਪ੍ਰਧਾਨ ਅਤੇ ਕੰਟਰੀ ਹੈੱਡ ਅਮਿਤ ਕੁਮਾਰ ਨੇ ਕਿਹਾ ਕਿ ਅਸੀਂ ਨਿਯਮਿਤ ਰੂਪ ਨਾਲ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦੇ ਰਹਿੰਦੇ ਹਾਂ। ਇਸੇ ਕ੍ਰਮ 'ਚ ਅਸੀਂ ਦੇਖਿਆ ਕਿ ਲੰਬੀ ਪੇਂਟਿੰਗ ਬਣਾਉਣਾ ਅੱਜ-ਕੱਲ ਪ੍ਰਚਲਨ 'ਚ ਹੈ। ਲੰਬੀ ਪੇਂਟਿੰਗ ਦਾ ਆਖਰੀ ਰਿਕਾਰਡ ਇੰਡੋਨੇਸ਼ੀਆ 'ਚ 40 ਤੋਂ 45 ਮੀਟਰ ਲੰਬੀ ਪੇਂਟਿੰਗ 'ਤੇ ਬਣਿਆ ਸੀ ਪਰ ਜਿੱਥੇ ਤੱਕ ਸਾਨੂੰ ਪਤਾ ਹੈ। ਇਹ ਵਾਟਰ ਕਲਰ ਨਾਲ ਬਣਾਈ ਪੇਂਟਿੰਗ ਨਹੀਂ ਸੀ। ਇਸੇ ਨੇ ਸਾਨੂੰ ਵਿਸ਼ਵ ਦੀ ਸਭ ਤੋਂ ਲੰਬੀ ਵਾਟਰ ਕਲਰ ਪੇਂਟਿੰਗ ਬਣਾਉਣ ਲਈ ਉਤਸ਼ਾਹਤ ਕੀਤਾ। ਇਸ ਪ੍ਰੋਗਰਾਮ 'ਚ ਵਾਟਰ ਕਲਰ ਨਾਲ ਚਿੱਤਰਕਾਰੀ ਕਰਨ ਵਾਲੇ 75 ਵੱਡੇ ਅਤੇ ਮਸ਼ਹੂਰ ਚਿੱਤਰਕਾਰ ਜਿਵੇਂ ਤੁਰਕੀ ਨੇ ਅਤਾਨੁਰ ਦੋਗਨ, ਥਾਈਲੈਂਡ ਦੇ ਲਾਅ ਫੀ, ਇੰਡੋਨੇਸ਼ੀਆ ਦੇ ਏਗਸ ਬੁਦਿਆਂਤੋ, ਅਲਬਾਨੀਆ ਦੇ ਹੇਲੀਡੋਨ ਡੋਨੀ ਹਾਲਿਤੀ (ਅਲਬਾਨੀਆ) ਨਾਲ ਚੀਨ, ਇਰਾਕ, ਯਮਨ, ਇੰਗਲੈਂਡ, ਸਪੇਨ, ਬ੍ਰਾਜ਼ੀਲ ਦੇ ਚਿੱਤਰਕਾਰ ਇਸ ਮੌਕੇ ਮੌਜੂਦ ਸਨ।


Related News