ਸੁਪਰੀਮ ਕੋਰਟ ਦੇ ਆਦੇਸ਼ ਨੂੰ ਠੇਂਗਾ- ਬੈਨ ਤੋਂ ਬਾਅਦ ਵੀ ਆਤਿਸ਼ਬਾਜ਼ੀ, ਧੁੰਦ ਨਾਲ ਹੋਈ ਦਿੱਲੀ ਵਾਲਿਆਂ ਦੀ ਸਵੇਰ

10/20/2017 11:30:57 AM

ਨਵੀਂ ਦਿੱਲੀ— ਸੁਪਰੀਮ ਕੋਰਟ ਵੱਲੋਂ ਰਾਜਧਾਨੀ ਦਿੱਲੀ 'ਚ ਪਟਾਕਿਆਂ ਦੀ ਵਿਕਰੀ 'ਤੇ ਅਸਥਾਈ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਕਈ ਇਲਾਕਿਆਂ 'ਚ ਲੋਕਾਂ ਨੇ ਜੰਮ ਕੇ ਪਟਾਕੇ ਚਲਾਏ। ਰਾਜਧਾਨੀ 'ਚ ਬੀਤੇ ਸਾਲਾਂ ਦੀ ਤੁਲਨਾ 'ਚ ਹਾਲਾਂਕਿ ਲੋਕਾਂ ਨੇ ਘੱਟ ਪਟਾਕੇ ਚਲਾਏ ਪਰ ਕਈ ਇਲਾਕਿਆਂ 'ਚ ਦੇਰ ਰਾਤ ਤੱਕ ਪਟਾਕਿਆਂ ਦੀ ਆਵਾਜ਼ ਸੁਣੀ ਗਈ। ਉੱਥੇ ਹੀ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਵਾਸੀਆਂ ਦੀ ਸਵੇਰ ਭਾਰੀ ਧੁੰਦ ਨਾਲ ਹੋਈ। ਜ਼ਿਕਰਯੋਗ ਹੈ ਕਿ ਕੋਰਟ ਨੇ ਪਟਾਕਿਆਂ ਦੀ ਵਿਕਰੀ 'ਤੇ ਇਕ ਨਵੰਬਰ ਤੱਕ ਪੂਰੀ ਤਰ੍ਹਾਂ ਪਾਬੰਦੀ ਦਾ ਆਦੇਸ਼ ਜਾਰੀ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਇਹ ਦੇਖਣਾ ਚਾਹੁੰਦਾ ਹੈ ਕਿ ਪਟਾਕਿਆਂ ਦੀ ਵਿਕਰੀ 'ਤੇ ਪੂਰੀ ਪਾਬੰਦੀ ਦਾ ਵਾਤਾਵਰਣ 'ਤੇ ਕੁਝ ਫਰਕ ਪੈਂਦਾ ਹੈ ਜਾਂ ਨਹੀਂ।PunjabKesariਦੀਵਾਲੀ ਦੀ ਰਾਤ ਰਾਸ਼ਟਰੀ ਰਾਜਧਾਨੀ 'ਚ ਜੰਮ ਕੇ ਆਤਿਸ਼ਬਾਜੀ ਕੀਤੀ ਗਈ, ਜਿਸ ਨਾਲ ਧੁੰਦ ਛਾ ਗਈ। ਸ਼ਹਿਰ ਦੇ ਪ੍ਰਦੂਸ਼ਣ ਨਿਗਰਾਨੀ ਸਟੇਸ਼ਨ ਦੇ ਆਨਲਾਈਨ ਸੰਕੇਤਕ ਨੇ ਹਵਾ ਦੀ ਗੁਣਵੱਤਾ ਬਹੁਤ ਖਰਾਬ ਦੱਸੀ, ਕਿਉਂਕਿ ਸ਼ਾਮ ਕਰੀਬ 7 ਵਜੇ ਪੀ.ਐੱਮ 2.5 ਅਤੇ ਪੀ.ਐੱਮ. 10 ਦੀ ਮਾਤਰਾ ਹਵਾ 'ਚ ਤੇਜ਼ੀ ਨਾਲ ਵਧ ਗਈ। ਇਹ ਕਨ ਸਾਹ ਪ੍ਰਣਾਲੀ 'ਚ ਚੱਲੇ ਜਾਂਦੇ ਹਨ ਅਤੇ ਬਲੱਡ ਸਟਰੇਮ 'ਚ ਪੁੱਜ ਜਾਂਦੇ ਹਨ। ਪ੍ਰਦੂਸ਼ਣ ਦਾ ਡੇਟਾ ਖਤਰਨਾਕ ਸਥਿਤੀ 'ਚ ਲੱਗਦਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਕੇ. ਆਰ. ਕੇ. ਪੁਰਮ ਨਿਗਰਾਨੀ ਸਟੇਸ਼ਨ ਨੇ ਰਾਤ ਕਰੀਬ 11 ਵਜੇ ਪੀ.ਐੱਮ. 2.5 ਦਾ ਪੱਧਰ 878 ਮਾਈਕ੍ਰੋਗ੍ਰਾਮ 'ਤੇ ਕਿਊਬਿਕ ਮੀਟਰ ਅਤੇ ਪੀ.ਐੱਮ. 10 ਦਾ ਪੱਧਰ 1,179 ਮਾਈਕ੍ਰੋਗ੍ਰਾਮ 'ਤੇ ਕਿਊਬਿਕ ਮੀਟਰ ਸੀ। ਪ੍ਰਦੂਸ਼ਕ ਨੇ 24 ਘੰਟੇ ਦੌਰਾਨ ਸੁਰੱਖਿਆ ਦੀ ਸੀਮਾ ਦਾ 10 ਗੁਨਾ ਤੱਕ ਉਲੰਘਣ ਕੀਤਾ ਜੋ 60 ਅਤੇ 100 ਹੋਣੀ ਚਾਹੀਦੀ ਸੀ।


Related News