ਵੰਡਰ ਕਿਡ: ਸੁਣਾਉਂਦਾ ਹੈ 20 ਕਰੋੜ ਤੱਕ ਪਹਾੜੇ

01/18/2018 6:00:31 PM

ਸਹਾਰਨਪੁਰ— ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ 8ਵੀਂ ਦਾ ਵਿਦਿਆਰਥੀ ਚਿਰਾਗ ਵੰਡਰ ਕਿਡ ਬਣ ਗਿਆ ਹੈ। ਉਹ 20 ਕਰੋੜ ਤੱਕ ਦੇ ਪਹਾੜੇ ਫਟਾਫਟ ਸੁਣਾਉਂਦਾ ਹੈ। ਉਸ ਦੀ ਇਸ ਅਦਭੁੱਤ ਪ੍ਰਤਿਭਾ ਨਾਲ ਹਰ ਕੋਈ ਹੈਰਾਨ ਹੈ। ਹਾਲਾਂਕਿ ਚਿਰਾਗ ਦੇ ਮਾਤਾ-ਪਿਤਾ ਅਤੇ ਅਧਿਆਪਕ ਖੁਦ 'ਤੇ ਮਾਣ ਮਹਿਸੂਸ ਕਰ ਰਹੇ ਹਨ। ਅਦਭੁੱਤ ਪ੍ਰਤਿਭਾ ਦਾ ਧਨੀ ਚਿਰਾਗ ਸਹਾਰਨਪੁਰ ਦੇ ਇਕ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ। ਚਿਰਾਗ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਵਿਗਿਆਨੀ ਬਣਨਾ ਚਾਹੁੰਦਾ ਹੈ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਉਸ ਦੀ ਇੱਛਾ ਹੈ।PunjabKesariਚਿਰਾਗ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਿਹੜੇ ਸਿਆਸੀ ਲੋਕਾਂ ਨੂੰ ਪਸੰਦ ਕਰਦਾ ਹੈ ਤਾਂ ਉਸ ਨੇ ਦੱਸਿਆ ਕਿ ਉਹ ਚਾਹੁੰਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਉਸ ਦੇ ਪਿੰਡ ਆਉਣ। ਚਿਰਾਗ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਲੋਕ ਬਹੁਤ ਹੀ ਗਰੀਬ ਪਰਿਵਾਰ ਤੋਂ ਹਨ। ਉਨ੍ਹਾਂ ਲੋਕਾਂ ਲਈ 2 ਸਮੇਂ ਦਾ ਖਾਣਾ ਜੁਟਾਉਣਾ ਵੀ ਮੁਸ਼ਕਲ ਹੁੰਦਾ ਹੈ। ਉਨ੍ਹਾਂ ਦਾ ਬੇਟਾ ਚਿਰਾਗ ਵਿਗਿਆਨੀ ਬਣਨਾ ਚਾਹੁੰਦਾ ਹੈ। ਉਨ੍ਹਾਂ ਕੋਲ ਇੰਨੇ ਰੁਪਏ ਨਹੀਂ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਆਪਣੇ ਬੇਟੇ ਦੀ ਇੱਛਾ ਪੂਰੀ ਕਰ ਸਕਣਗੇ ਜਾਂ ਨਹੀਂ ਪਰ ਫਿਰ ਵੀ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਚਿਰਾਗ ਦਾ ਸੁਪਨਾ ਪੂਰਾ ਹੋਵੇ। ਉਹ ਵੱਡਾ ਵਿਗਿਆਨੀ ਬਣ ਕੇ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕਰੇ।


Related News