ਹਰਿਆਣੇ ਦੀ ਬੇਟੀ ਬਣੀ ਰੌਡੀਜ਼-14 ਦੀ ਜੇਤੂ, ਹਰਭਜਨ ਨੂੰ ਮੋਡਿਆਂ ''ਤੇ ਚੁੱਕ ਕੇ ਦਿਖਾਇਆ

07/24/2017 8:07:51 AM

ਫਤੇਹਾਬਾਦ — ਹਰਿਆਣੇ ਦੀ ਬੇਟੀ ਸ਼ਵੇਤਾ ਮਹਿਤਾ ਨੇ MTV ਰੋਡੀਜ਼ ਰਾਇਜ਼ਿੰਗ-14 'ਚ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਕਈ ਹਫਤਿਆਂ ਦੀ ਸਖਤ ਮਿਹਨਤ ਤੋਂ ਬਾਅਦ ਆਖਿਰਕਾਰ ਨੇਹਾ ਧੂਪਿਆ ਦੀ ਟੀਮ ਦੀ ਸ਼ਵੇਤਾ ਮਹਿਤਾ MTV ਰੋਡੀਜ਼ ਰਾਇਜ਼ਿੰਗ ਦੀ ਜੇਤੂ ਰਹੀ। ਸ਼ਵੇਤਾ ਮਹਿਕਾ ਹਰਿਆਣਾ ਦੇ ਫਤੇਹਾਬਾਦ ਦੀ ਰਹਿਣ ਵਾਲੀ ਹੈ। ਇਸ ਖਿਤਾਬ ਦੇ ਲਈ ਉਨ੍ਹਾਂ ਦਾ ਮੁਕਾਬਲਾ ਪ੍ਰਿੰਸ ਨਰੂਲਾ ਦੀ ਟੀਮ ਦੇ ਬਸੀਰ ਅਲੀ ਨਾਲ ਸੀ। ਹਲਾਂਕਿ ਸ਼ਵੇਤਾ ਦਾ ਨਾਂ ਸ਼ਾਮ ਦੇ ਸ਼ੋਅ ਨੂੰ 7 ਵਜੇ ਟੈਲੀਕਾਸਟ ਹੋਏ ਫਾਈਨਲ ਐਪੀਸੋਡ ਤੋਂ ਪਹਿਲਾਂ ਹੀ ਆ ਗਿਆ ਸੀ। ਝਾਂਸੀ ਤੋਂ ਸ਼ੁਰੂ ਹੋਇਆ ਇਹ ਰੋਡੀਜ਼ ਦਾ ਸਫਰ ਗਵਾਲੀਅਰ,ਆਗਰਾ,ਅਮਰੋਹਾ ਅਤੇ ਪਾਣੀਪਤ ਤੋਂ ਹੁੰਦੇ ਹੋਏ ਕੁਰੂਕਸ਼ੇਤਰ 'ਚ ਖਤਮ ਹੋਇਆ। 

PunjabKesari
ਹਰਿਆਣੇ ਦੀ ਇਸ ਬਹਾਦਰ ਬੇਟੀ ਨੇ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਨੂੰ ਆਪਣੇ ਮੋਡੀਆਂ 'ਤੇ ਚੁੱਕ ਸਕਣ ਕਾਰਨ ਹੀ ਇਸ ਸ਼ੋਅ 'ਚ ਸ਼ਾਮਲ ਹੋਈ ਸੀ। ਦੁਨੀਆਂ ਦੀ ਸਭ ਤੋਂ ਵਧੀਆ ਫਿਟਨੈੱਸ ਐਥਲੀਟ 'ਚ ਸ਼ਾਮਲ 28 ਸਾਲ ਦੀ ਸ਼ਵੇਤਾ ਮਹਿਤਾ ਜੇਰਾਈ ਵੂਮੇਨ ਫਿਟਨੈੱਸ ਮਾਡਲ ਚੈਂਪਿਅਨਸ਼ਿਪ 2016 ਜਿੱਤ ਚੁੱਕੀ ਹੈ ਅਤੇ ਹੁਣ ਇਹ ਖਿਤਾਬ ਜਿੱਤਿਆ ਹੈ।

PunjabKesari
ਸ਼ਵੇਤਾ ਇਕ ਇੰਜੀਨੀਅਰ ਹੈ। ਸ਼ਵੇਤਾ ਨੇ 2009 ਵਿਚ ਜੀਜੇਯੂ, ਹਿਸਾਰ ਤੋਂ ਬੀਟੈਕ ਕੀਤਾ ਅਤੇ ਆਈਟੀ 'ਚ ਨੌਕਰੀ ਕਰਨ ਲਈ ਬੈਂਗਲੁਰੂ ਚਲੀ ਗਈ। ਉਥੇ ਪੰਜ ਸਾਲ ਤੱਕ ਆਈਟੀ ਕੰਪਨੀ 'ਚ ਨੌਕਰੀ ਕੀਤੀ। ਸ਼ਵੇਤਾ ਦੇ ਪਿਤਾ ਜਨਕ ਮਹਿਤਾ ਆੜਤੀ ਹਨ ਅਤੇ ਮਾਂ ਕ੍ਰਿਸ਼ਣਾ ਹੈਡ ਟੀਚਰ ਹਨ। ਉਨ੍ਹਾਂ ਦੇ ਪਰਿਵਾਰ 'ਚ ਵੱਡੇ ਪਾਪਾ ਸੁਭਾਸ਼ ਚੰਦਰ, ਵੱਡੀ ਮੰਮੀ ਈਸ਼ਾ ਮਹਿਤਾ, ਤਿੰਨ ਭਰਾ ਪ੍ਰਵੇਸ਼,ਸੰਦੀਪ ਅਤੇ ਸਲੀਲ ਹਨ।

PunjabKesari
ਸ਼ਵੇਤਾ ਮਹਿਤਾ ਦੇ ਕੋਲ 70 ਹਜ਼ਾਰ ਰੁਪਏ ਵਾਲੀ ਨੌਕਰੀ ਸੀ। ਹਫਤੇ ਵਿੱਚ ਦੋ ਦਿਨ ਛੁੱਟੀ ਹੁੰਦੀ ਸੀ। ਪਰਿਵਾਰ ਵਾਲੇ ਅਤੇ ਦੋਸਤਾਂ ਦਾ ਪੂਰਾ ਸਾਥ ਸੀ, ਪਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕੁਝ ਹੋਰ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਅਤੇ ਫਿਟਨੈਸ ਅਤੇ ਬਾਡੀ ਬਿਲਡਿੰਗ ਦੀ ਦੁਨੀਆਂ ਦੇ ਵਿਚ ਕਦਮ ਰੱਖਿਆ। ਇਸ ਖੇਤਰ ਆਉਂਦੇ ਹੀ ਉਨ੍ਹਾਂ ਨੇ ਆਪਣੀ ਪਛਾਣ ਬਣਾ ਲਈ। ਫਿਟਨੈੱਸ ਐਥਲੀਟ ਬਣਨ ਦੇ ਲਈ ਸ਼ਵੇਤਾ ਨੇ ਸ਼ਾਨਦਾਰ ਲਾਈਫ ਸਟਾਈਲ ਛੱਡ ਕੇ ਐਥਲੀਟ ਦੀ ਸਖਤ ਲਾਈਫ ਸਟਾਈਲ ਨੂੰ ਆਪਣਾ ਮਕਸਦ ਬਣਾ ਲਿਆ। ਰਸਤਾ ਆਸਾਨ ਨਹੀਂ ਸੀ, ਇਕ ਛੋਟੇ ਸ਼ਹਿਰ ਤੋਂ ਆਈ ਲੜਕੀ ਦੇ ਲਈ ਫਿਟਨੈੱਸ ਦੀ ਦੁਨੀਆਂ 'ਚ ਆ ਕੇ ਨਾਮ ਕਮਾਨਾ ਇਕ ਦੂਰ ਦੇ ਸਪਨੇ ਵਰਗਾ ਸੀ । ਸ਼ਵੇਤਾ ਨੇ ਆਪਣਾ ਇਹ ਸਪਨਾ ਪੂਰਾ ਕਰਨ ਦੇ ਲਈ ਆਪਣੇ ਜੀਵਨ ਦੀਆਂ ਕਈ ਕੁਰਬਾਨੀਆਂ ਦਿੰਦੀ ਚਲੀ ਗਈ।

PunjabKesari
ਸ਼ਵੇਤਾ ਨੂੰ ਇਥੋਂ ਤੱਕ ਪਹੁੰਚਣ ਲਈ ਸਖਤ ਮਿਹਨਤ ਕਰਨੀ ਪਈ। ਸ਼ਵੇਤਾ ਦੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਬਿਕਨੀ ਪਾਈ, ਆਪਣੀ ਨੌਕਰੀ ਛੱਡੀ। ਬਾਡੀ ਬਿਲਡਰ ਬਣਾਉਣ ਦੇ ਲਈ ਮਹਿੰਗੇ ਪ੍ਰੋਟੀਨ ਲੈਣ ਦੇ ਲਈ ਖੁਦ ਦੀ ਸਾਰੀ ਜਮ੍ਹਾ ਪੂੰਜੀ ਲਗਾ ਦਿੱਤੀ। ਫਿਰ ਵੀ ਬਾੱਡੀ ਬਿਲਡਿੰਗ ਦੇ ਲਈ ਜ਼ਰੂਰੀ ਨਿਊਟ੍ਰੀਟੇਟਸ ਲੈਣ ਲਈ ਪੈਸਿਆਂ ਦੀ ਕਮੀ ਮਹਿਸੂਸ ਹੋਈ ਤਾਂ ਸ਼ਵੇਤਾ ਨੇ ਵੱਡਾ ਘਰ ਛੱਡ ਕੇ ਛੋਟਾ ਘਰ ਲੈ ਲਿਆ। ਸ਼ਵੇਤਾ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ 'ਚ ਜਿੱਤ ਹਾਸਲ ਕਰਨਾ ਉਸਦਾ ਮਕਸਦ ਸੀ ਅਤੇ ਉਸਨੂੰ ਪੂਰਾ ਭਰੋਸਾ ਵੀ ਸੀ ਕਿ ਉਹ ਇਸ ਨੂੰ ਜਿੱਤ ਲਵੇਗੀ ਅਤੇ ਜਿੱਤਿਆ ਵੀ।

PunjabKesari
ਸ਼ਵੇਤਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਫਿਲਮਕਾਰ ਨੇ ਉਨ੍ਹਾਂ ਨੂੰ ਵਧੀਆ ਰੋਲ ਦੇ ਲਈ ਆਫਰ ਦਿੱਤੀ ਤਾਂ ਉਹ ਮਨ੍ਹਾ ਨਹੀਂ ਕਰੇਗੀ, ਪਰ ਫਿਟਨੈੱਸ ਉਸਦਾ ਪਹਿਲਾ ਅਤੇ ਆਖਰੀ ਪਿਆਰ ਹੈ।
 


Related News