ਪਤੀ ਦੇ ਨਾਲ ਕਮਰੇ ''ਚ ਸੌ ਰਹੀ ਪਤਨੀ ਦੇ ਕੱਟੇ ਗਏ ਵਾਲ

08/10/2017 10:55:48 AM

ਬਾਜਪੁਰ— ਔਰਤਾਂ ਦੇ ਵਾਲ ਕੱਟਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਾਜਪੁਰ ਦੇ ਕੇਲਾਖੇੜਾ 'ਚ ਰਾਤੀ ਪਤੀ ਦੇ ਨਾਲ ਕਮਰੇ 'ਚ ਸੌ ਰਹੀ ਪਤਨੀ ਦੇ ਕਿਸੇ ਨੇ ਵਾਲ ਕੱਟ ਦਿੱਤੇ। ਇਸ ਘਟਨਾ ਨਾਲ ਖੇਤਰ 'ਚ ਹੱਲਚੱਲ ਮਚ ਗਈ। ਮਸਜਿਦ 'ਚ ਵਿਸ਼ੇਸ਼ ਨਮਾਜ਼ ਵੀ ਪੜਾਈ ਗਈ। ਘਟਨਾ ਕੇਲਾਖੇੜਾ ਦੇ ਵਾਰਡ ਨੰਬਰ 4 ਦੀ ਹੈ। ਸ਼ੱਬੂ ਅਤੇ ਉਨ੍ਹਾਂ ਦੀ ਪਤਨੀ ਮੇਹਰਾਜ ਬੇਗਮ ਕਮਰੇ 'ਚ ਸੌ ਰਹੇ ਸਨ। ਇਸ ਵਿਚਕਾਰ ਘਰ ਦੀ ਲਾਈਟ ਵੀ ਬੰਦ ਹੋ ਗਈ। ਉਦੋਂ ਮੇਹਰਾਜ ਬੇਗਮ ਨੇ ਸਿਰ ਦਰਦ ਦੀ ਸ਼ਿਕਾਇਤ ਕੀਤੀ। ਉਸ ਨੇ ਪਤੀ ਨੂੰ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਉਸ ਦੇ ਵਾਲ ਖਿੱਚੇ ਹਨ। ਇਸ 'ਤੇ ਸ਼ੱਬੂ ਖਾਨ ਨੇ ਲਾਈਟ ਜਗਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ। ਮੰਜੇ ਹੇਠਾਂ ਜ਼ਮੀਨ 'ਤੇ ਪਤਨੀ ਦੇ ਵਾਲ ਕੱਟੇ ਹੋਏ ਸਨ। ਇਹ ਖਬਰ ਖੇਤਰ 'ਚ ਅੱਗ ਦੀ ਤਰ੍ਹਾਂ ਫੈਲ ਗਈ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਅਧਿਕਾਰੀ ਰਾਜੇਸ਼ ਯਾਦਵ ਮੌਕੇ 'ਤੇ ਪੁੱਜੇ ਅਤੇ ਜਾਂਚ ਕੀਤੀ। ਲੋਕਾਂ ਨੇ ਇਸ ਘਟਨਾ ਦਾ ਮਸਜਿਦ ਵੀ ਐਲਾਨ ਕਰਵਾਇਆ ਅਤੇ ਮਸਜਿਦਾਂ 'ਚ ਨਮਾਜ਼ ਪੜ੍ਹੀ ਗਈ।


Related News