ਪਤਨੀ ਨੂੰ ਬਾਜ਼ਾਰ ਭੇਜਣ ਦੇ ਬਾਅਦ ਰਿਟਾਇਰਡ ਇੰਜੀਨੀਅਰ ਫਾਹੇ ਨਾਲ ਲਟਕਿਆ

08/10/2017 4:12:42 PM

ਦੇਹਰਾਦੂਨ— ਡਾਲਨਵਾਲਾ ਖੇਤਰ ਦੇ ਗੁਰੂ ਤੇਗ ਬਹਾਦਰ ਰੋਡ 'ਤੇ ਆਈ.ਆਈ.ਪੀ ਤੋਂ ਰਿਟਾਇਰਡ ਇੰਜੀਨੀਅਰ ਨੇ ਘਰ 'ਚ ਪੱਖੇ ਨਾਲ ਫਾਹਾ ਗਲਾ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੂੰ ਮੌਕੇ ਤੋਂ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ 'ਚ ਇੰਜੀਨੀਅਰ ਨੇ ਟੈਂਸ਼ਨ 'ਚ ਹੋਣ ਦੀ ਗੱਲ ਲਿਖੀ ਹੈ। ਭਾਰਤੀ ਪੈਟਰੋਲੀਅਮ ਸੰਸਥਾਨ ਦੇ ਰਿਟਾਇਰਡ ਪੁਰਸ਼ੋਤਮ ਦਾਸ ਡਾਲਨਵਾਲਾ ਦੇ ਗੁਰੂ ਤੇਗ ਬਹਾਦਰ ਰੋਡ 'ਤੇ ਪਤਨੀ ਨਾਲ ਰਹਿੰਦੇ ਸਨ। ਉਨ੍ਹਾਂ ਦੇ ਦੋ ਬੇਟਿਆਂ 'ਚੋਂ ਇਕ ਦਿੱਲੀ ਅਤੇ ਇਕ ਕਾਨਪੁਰ 'ਚ ਕੰਮ ਕਰਦਾ ਹੈ। ਉਨ੍ਹਾਂ ਨੇ ਪਤਨੀ ਨੂੰ ਬਾਜ਼ਾਰ ਤੋਂ ਫਲ ਲਿਆਉਣ ਭੇਜ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਨੌਕਰਾਣੀ ਨੂੰ ਵੀ ਥੌੜੀ ਦੇਰ ਬਾਅਦ ਆਉਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ।
ਇਸ ਦੇ ਬਾਅਦ ਉਹ ਆਪਣੇ ਕਮਰੇ 'ਚ ਗਏ ਅਤੇ ਪੱਖੇ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਥੌੜੀ ਦੇਰ ਬਾਅਦ ਪਤਨੀ ਫਲ ਲੈ ਕੇ ਘਰ ਆਈ ਤਾਂ ਘਰ ਦੇ ਦਰਵਾਜ਼ੇ ਖੁੱਲ੍ਹੇ ਸਨ। ਅੰਦਰ ਜਾ ਕੇ ਦੇਖਿਆ ਤਾਂ ਪੁਰਸ਼ੋਤਮ ਨੂੰ ਪੱਖੇ ਨਾਲ ਲਟਕਦਾ ਦੇਖ ਕੇ ਹੈਰਾਨ ਹੋ ਗਈ। ਉਨ੍ਹਾਂ ਨੇ ਸ਼ੌਰ ਮਚਾ ਕੇ ਗੁਆਂਢੀਆਂ ਨੂੰ ਬੁਲਾਇਆ ਅਤੇ ਪੁਰਸ਼ੋਤਮ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪੁਰਸ਼ੋਤਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।  ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।


Related News