ਆਸਟ੍ਰੇਲੀਆਈ ਪੀ. ਐੱਮ. ਨੇ ਸ਼ੇਅਰ ਕੀਤੀ ਮੋਦੀ ਨਾਲ ਬਣਾਈ ਵੀਡੀਓ

12/11/2017 2:45:39 PM

ਸਿਡਨੀ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੀ ਵਿਦੇਸ਼ੀ ਨੇਤਾਵਾਂ ਨਾਲ ਕੈਮਿਸਟਰੀ ਕਾਫੀ ਚੰਗੀ ਬਣਦੀ ਹੈ। ਜਾਪਾਨੀ ਪੀ. ਐੱਮ. ਸ਼ਿੰਜ਼ੋ ਆਬੇ ਹੋਵੇ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ। ਹਾਲ ਹੀ ਵਿਚ ਭਾਰਤ ਦੌਰੇ 'ਤੇ ਆਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕੁਲਮ ਟਰਨਬੁੱਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਣਾਈ ਇਕ ਵੀਡੀਓ ਸਾਂਝੀ ਕੀਤੀ ਹੈ।


ਇਹ ਵੀਡੀਓ ਆਸੀਆਨ ਸੰਮੇਲਨ ਦੀ ਹੈ। 48 ਸੈਕੰਡ ਦੀ ਇਸ ਵੀਡੀਓ ਵਿਚ ਦੋਵੇਂ ਨੇਤਾ ਪ੍ਰਧਾਨ ਮੰਤਰੀ ਮੋਦੀ ਦੇ ਆਸਟ੍ਰੇਲੀਆਈ ਦੌਰੇ ਦੀ ਗੱਲ ਕਰ ਰਹੇ ਹਨ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਮੈਂ ਆਸੀਆਨ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹਾਂ। ਅਸੀਂ ਲੋਕ ਆਸਟ੍ਰੇਲੀਆ ਵਿਚ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਇਤਿਹਾਸਿਕ ਦੌਰੇ 'ਤੇ ਸਵਾਗਤ ਦੀ ਗੱਲ ਕਰ ਰਹੇ ਹਾਂ। ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੀ ਵਿਚ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਸਟ੍ਰੇਲੀਆਈ ਦੌਰੇ 'ਤੇ ਆਉਣ ਦੀ ਖੁਸ਼ੀ ਸੀ। ਤੁਸੀਂ ਲੋਕਾਂ ਨੇ ਇੱਥੇ ਕਾਫੀ ਚੰਗੇ ਤਰੀਕੇ ਨਾਲ ਦੀਵਾਲੀ ਮਨਾਈ। ਅਸੀਂ ਇਸ ਗੱਲਬਾਤ ਵਿਚ ਅਕਸ਼ਰਧਾਮ ਮੰਦਰ ਦੇ ਦੌਰੇ ਦੀ ਵੀ ਗੱਲ ਕੀਤੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ ਅਪ੍ਰੈਲ ਦੌਰੇ ਸਮੇਂ ਅਚਾਨਕ ਦਿੱਲੀ ਦੇ ਮੈਟਰੋ ਸਟੇਸ਼ਨ ਪਹੁੰਚ ਗਏ ਸਨ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਮੰਡੀ ਹਾਊਸ ਮੈਟਰੋ ਸਟੇਸ਼ਨ 'ਤੇ ਕੁਝ ਸਮਾਂ ਬਿਤਾਉਣ ਮਗਰੋਂ ਮੈਟਰੋ 'ਤੇ ਸਵਾਰ ਹੋ ਗਏ ਅਤੇ ਅਕਸ਼ਰਧਾਮ ਮੰਦਰ ਪਹੁੰਚ ਗਏ। ਸਫਰ ਦੌਰਾਨ ਦੋਵੇਂ ਪੀ. ਐੱਮ. ਗੱਲਬਾਤ ਕਰਦੇ ਨਜ਼ਰ ਆਏ।


Related News