ਫੋਮ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

10/20/2017 4:36:25 PM

ਭਿਵਾਨੀ— ਭਿਵਾਨੀ ਦੇ ਨਵਾਂ ਬਾਜ਼ਾਰ ਮਾਰਗ 'ਤੇ ਸਥਿਤ ਇਕ ਬਸਤੀ 'ਚ ਬਣੇ ਫੋਮ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਸੂਚਨਾ ਦੇ ਬਾਅਦ ਅੱਗ ਬੁਝਾਉਣ ਲਈ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਬਸਤੀ ਦਾ ਰਸਤਾ ਤੰਗ ਹੋਣ ਕਾਰਨ ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਕਰੀਬ 1 ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਜੇਕਰ ਸਮੇਂ 'ਤੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਫਾਇਰ ਬਿਗ੍ਰੇਡ ਦੇ ਆਉਣ ਤੋਂ ਪਹਿਲੇ ਹੀ ਸਥਾਨਕ ਲੋਕਾਂ ਨੇ ਟੰਕੀ ਦੇ ਪਾਣੀ ਨਾਲ ਅੱੱਗ ਨੂੰ ਘੱਟ ਕਰਨ ਦਾ ਕੰਮ ਕਰ ਦਿੱਤਾ ਸੀ। ਇਹ ਤੀਜੀ ਮੰਜ਼ਲ 'ਤੇ ਬਣੇ ਗੋਦਾਮ 'ਚ ਲੱਗੀ ਸੀ, ਜਿਸ 'ਚ ਰਜਾਈ, ਗੱਦੇ 'ਚ ਭਰਿਆ ਜਾਣ ਵਾਲਾ ਫੋਮ ਸੜ ਕੇ ਸੁਆਹ ਹੋ ਗਿਆ। 

PunjabKesari
ਮਕਾਨ ਮਾਲਕ ਮੁਕੇਸ਼ ਨੇ ਦੱਸਿਆ ਕਿ ਉਪਰ ਬਿਜਲੀ ਸਪਲਾਈ ਵੀ ਨਹੀਂ ਹੈ। ਫਿਰ ਅੱਗ ਕਿਸ ਤਰ੍ਹਾਂ ਲੱਗੀ, ਇਸ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਦੀਵਾਲੀ 'ਤੇ ਦੁਕਾਨ 'ਚ ਕੰਮ ਕਰ ਰਹੇ ਸਨ। 

PunjabKesari
ਮੌਕੇ 'ਤੇ ਪੁੱਜੇ ਸਿਵਲ ਥਾਣਾ ਇੰਚਾਰਜ਼ ਸੰਜੈ ਬਿਸ਼ਨੋਈ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਪੁੱਜ ਗਈ ਸੀ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।


Related News