ਮਿਡ ਡੇ ਮੀਲ ''ਚ ਮਰਿਆ ਸੱਪ ਦੇਖ ਕੇ ਬੱਚਿਆਂ ਨੂੰ ਆਈਆਂ ਉਲਟੀਆਂ

08/11/2017 9:38:58 AM

ਹਾਜੀਪੁਰ — ਬਿਹਾਰ ਦੇ ਹਾਜੀਪੁਰ 'ਚ ਦੁਲੌਰ ਪਿੰਡ ਦੇ ਇਕ ਸਕੂਲ ਨੂੰ ਭੇਜੇ ਗਏ ਦੁਪਹਿਰ ਦੇ ਭੋਜਨ 'ਚ ਸੱਪ ਮਿਲਣ ਤੋਂ ਬਾਅਦ ਕਈ ਬੱਚਿਆਂ ਦੀ ਤਬੀਅਤ ਖਰਾਬ ਹੋ ਗਈ। ਜਮਾਤ ਅੱਠ ਦੇ ਬੱਚਿਆਂ ਨੂੰ ਭੋਜਨ ਪਰੋਸਨ ਤੋਂ ਬਾਅਦ ਖਿਚੜੀ 'ਚ ਮਰਿਆ ਹੋਇਆ ਅਤੇ ਪੱਕਿਆ ਹੋਇਆ ਸੱਪ ਦਾ ਬੱਚਾ ਮਿਲਿਆ ਹੈ। ਭੋਜਨ 'ਚ ਸੱਪ ਮਿਲਦੇ ਹੀ ਸੈਕੜਾਂ ਬੱਚਿਆਂ ਦੇ ਪਰਿਵਾਰ ਵਾਲੇ ਸਕੂਲ ਪਹੁੰਚ ਗਏ ਅਤੇ ਹੰਗਾਮਾ ਕਰ ਦਿੱਤਾ।
ਸੂਚਨਾ ਮਿਲਣ 'ਤੇ 'ਬੀਈਓ' ਨੂੰ ਪਿੰਡ ਵਾਲਿਆਂ ਨੇ ਬੰਧਕ ਬਣਾ ਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਕੀਤਾ। ਡੀਐਮ ਦੇ ਆਦੇਸ਼ਾਂ 'ਤੇ ਡੀਈਓ ਅਤੇ ਮਿਡ ਡੇ ਮੀਲ ਡੀਪੀਓ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
ਸਕੂਲ ਦੇ ਹੈੱਡਮਾਸਟਰ ਰਾਮਾਨੰਦ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਏਕਤਾ ਸ਼ਕਤੀ ਫਾਊਂਡੇਸ਼ਨ  ਐਮਜੀਓ ਦੇ ਕਿਚਨ 'ਚੋਂ ਬੱਚਿਆਂ ਲਈ ਖਿਚੜੀ ਅਤੇ ਚੋਖਾ ਆਇਆ ਸੀ। ਇਸ ਦਿਨ ਸਕੂਲ 'ਚ 451 'ਚੋਂ 261 ਬੱਚੇ ਹੀ ਆਏ। ਤਕਰੀਬਨ ਸਾਰੇ ਬੱਚਿਆਂ ਨੇ ਭੋਜਨ ਕਰ ਲਿਆ ਤਾਂ ਇਸ ਤੋਂ ਬਾਅਦ ਜਮਾਤ 8ਵੀਂ ਦੇ ਵਿਦਿਆਰਥੀ ਰਵੀ ਰੋਸ਼ਣ ਨੂੰ ਖਿਚੜੀ ਦਿੱਤੀ ਤਾਂ ਉਸ ਖਿਚੜੀ 'ਚ ਮਰਿਆ ਅਤੇ ਗਲਿਆ ਹੋਇਆ ਸੱਪ ਦਾ ਬੱਚਾ ਸੀ। ਸੱਪ ਦੇਖ ਕੇ ਬੱੱਚਿਆਂ ਨੇ ਰੌਲਾ ਪਾ ਦਿੱਤਾ। ਸੱਪ ਨੂੰ ਦੇਖ ਕੇ 6 ਬੱਚੇ ਉਲਟੀਆਂ ਕਰਨ ਲੱਗ ਪਏ।
ਮਰਿਆ ਸੱਪ ਦੇਖ ਕੇ ਹੀ ਦਰਜਨਾਂ ਬੱਚੇ ਦੇ ਦਿਲ ਕੱਚੇ ਹੋਣ ਲੱਗ ਗਏ। ਵਹਿਮ ਅਤੇ ਮਨ ਵਿਗੜ ਜਾਣ ਦੇ ਕਾਰਨ 6 ਬੱਚਿਆਂ ਨੇ ਜ਼ਿਆਦਾ ਹੀ ਉਲਟੀ ਕਰ ਦਿੱਤੀ। ਪਰਿਵਾਰ ਵਾਲੇ ਉਸਦੀ ਹਾਲਤ ਦੇਖ ਕੇ ਨਿੱਜੀ ਹਸਪਤਾਲ ਲੈ ਗਏ। ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਬੱਚਿਆਂ ਦੀ ਹਾਲਤ ਠੀਕ ਦੱਸੀ। ਸਾਰੇ ਬੱਚੇ ਖਤਰੇ ਤੋਂ ਬਾਹਰ ਦੇਖ ਕੇ ਪਰਿਵਾਰ ਵਾਲਿਆਂ ਦੀ ਜਾਨ 'ਚ ਜਾਨ ਆਈ।


Related News