ਸ਼੍ਰੀਨਗਰ ''ਚ ਈਦ ਦੀ ਨਮਾਜ ਦੇ ਬਾਅਦ ਹਿੰਸਕ ਪ੍ਰਦਰਸ਼ਨ

06/26/2017 1:45:53 PM

ਸ਼੍ਰੀਨਗਰ—ਪੂਰੀ ਘਾਟੀ 'ਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸ਼੍ਰੀਨਗਰ 'ਚ ਈਦ ਦੀ ਨਮਾਜ ਦੇ ਬਾਅਦ ਹਿੰਸਕ ਝੜਪਾਂ ਵੀ ਹੋ ਰਹੀਆਂ ਹਨ। ਨਮਾਜੀਆਂ ਨੇ ਦੇਸ਼-ਵਿਰੋਧੀ ਅਤੇ ਆਜ਼ਾਦੀ ਸਮਰਥਕ ਨਾਅਰੇਬਾਜ਼ੀ ਕੀਤੀ ਹੈ। ਜਾਣਕਾਰੀ ਮੁਤਾਬਕ ਕਸ਼ਮੀਰ 'ਚ ਕਈ ਥਾਂਵਾਂ 'ਤੇ ਅੱਤਵਾਦੀਆਂ ਦੇ ਪੋਸਟਰ ਵੀ ਲਗਾਏ ਗਏ ਹਨ। ਸ਼੍ਰੀਨਗਰ ਦੀ ਜਾਮੀਆ ਮਸਜਿਦ ਦੇ ਬਾਹਰ ਸੁਰੱਖਿਆ ਬਲਾਂ ਦੀ ਵੀ ਭਾਰੀ ਤੈਨਾਤੀ ਕੀਤੀ ਗਈ ਹੈ, ਤਾਂਕਿ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ।
ਜਾਣਕਾਰੀ ਮੁਤਾਬਕ ਕਸ਼ਮੀਰ ਦੇ ਕੁਝ ਇਲਾਕਿਆਂ 'ਚ ਮਸਜਿਦਾਂ 'ਚ ਪਾਕਿਸਤਾਨ ਦੇ ਤਰਾਨੇ ਵੀ ਵਜਾਏ ਗਏ। ਆਪਸੀ ਮਿਲਨ ਅਤੇ ਸੋਹਾਦਰ ਦੇ ਤਿਉਹਾਰ 'ਤੇ ਵੀ ਘਾਟੀ 'ਚ ਹਿੰਸਾਂ ਦੇਖਣ ਨੂੰ ਮਿਲ ਰਹੀ ਹੈ। ਖੁਸ਼ੀ ਦੀ ਥਾਂ ਕੁਝ ਲੋਕ ਸੜਕਾਂ 'ਤੇ ਸਿਰਫ ਨਫਰਤ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਏ ਅਤੇ ਮਸਜਿਦਾਂ ਦੇ ਬਾਹਰ ਪਾਕਿਸਤਾਨ ਦੇ ਝੰਡੇ ਵੀ ਲਹਿਰਾਏ ਗਏ ਹਨ।


Related News