ਉੱਪ ਰਾਸ਼ਟਰਪਤੀ ਵੈਂਕੇਯਾ AIIMS ਹਸਪਤਾਲ ''ਚ ਭਰਤੀ

10/20/2017 11:32:25 PM

ਨਵੀਂ ਦਿੱਲੀ— ਉੱਪ ਰਾਸ਼ਟਰਪਤੀ ਐਮ. ਵੈਕੇਯਾ ਨਾਇਡੂ ਨੂੰ ਦਿੱਲੀ ਦੇ ਏ. ਆਈ. ਆਈ. ਐਮ. ਐਸ. ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ (ਬੀ. ਪੀ.) ਅਤੇ ਸ਼ੂਗਰ ਵੱਧ ਜਾਣ ਕਾਰਨ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਉਪ ਰਾਸ਼ਟਰਪਤੀ ਦੇ ਜਨਸਪੰਰਕ ਅਧਿਕਾਰੀ ਨੇ ਦੱਸਿਆ ਕਿ ਨਾਇਡੂ ਰੋਜ਼ਾਨਾ ਚੈਕਅੱਪ ਲਈ ਹੀ ਹਸਪਤਾਲ ਗਏ ਸਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਇਕ ਦਿਨ ਹਸਪਤਾਲ 'ਚ ਹੀ ਰੁਕਣ ਦੀ ਸਲਾਹ ਦਿੱਤੀ। ਸਮਾਚਾਰ ਏਜੰਸੀ ਨੇ ਪੀ. ਆਰ. ਓ. ਦੇ ਹਵਾਲੇ ਤੋਂ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਦੱਸ ਦਈਏ ਕਿ ਉਪ ਰਾਸ਼ਟਰਪਤੀ ਐਮ. ਵੈਕੇਯਾ ਨਾਇਡੂ ਸੋਮਵਾਰ ਨੂੰ ਇਕ ਦਿਨ ਦੀ ਜੈਪੁਰ ਯਾਤਰਾ 'ਤੇ ਜਾਣ ਵਾਲੇ ਹਨ। ਅਧਿਕਾਰਿਕ ਸੂਤਰਾਂ ਮੁਤਾਬਕ ਉਹ ਜੈਪੂਰ ਯਾਤਰਾ ਦੌਰਾਨ ਰਵਿੰਦਰ ਮੰਚ 'ਤੇ ਆਯੋਜਿਤ ਮੁੱਖ ਵਿਧਾਇਕ ਦੇ ਸਨਮਾਨ ਸਮਾਰੋਹ ਅਤੇ ਵਿਦਿਆਦਰ ਨਗਰ ਸਥਿਤ ਸਾਬਕਾ ਉਪ ਰਾਸ਼ਟਰਪਤੀ ਦਿਵੰਗਤ ਭੈਰੋ ਸਿੰਘ ਸ਼ੇਖਾਵਤ ਸਮਾਰਕ 'ਤੇ ਆਯੋਜਿਤ ਪੁਸ਼ਪਾਜਲੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਉਨ੍ਹਾਂ ਦੇ ਇਸ ਪ੍ਰੋਗਰਾਮ 'ਚ ਫਿਲਹਾਲ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।  


Related News