ਵਾਹਨ ਦਰਖੱਤ ਨਾਲ ਟਕਰਾਇਆ, ਵਪਾਰੀ ਦੀ ਮੌਤ

06/23/2017 12:06:57 PM

ਰੁਦਰਪੁਰ— ਸਾਹਮਣੇ ਤੋਂ ਆਉਂਦੇ ਵਾਹਨ ਨੂੰ ਬਚਾਉਣ ਦੇ ਚੱਕਰ 'ਚ ਬੋਲੈਰੋ ਵਾਹਨ ਦਰਖੱਤ ਨਾਲ ਟਕਰਾ ਗਿਆ। ਹਾਦਸੇ 'ਚ ਵਪਾਰੀ ਦੀ ਮੌਤ ਹੋ ਗਈ। ਉਹ ਪੈਸੇ ਵਸੂਲ ਕਰ ਲਾਲਕੁੰਆਂ ਵਾਪਸ ਆ ਰਿਹਾ ਸੀ। 
ਲਾਲਕੁੰਆਂ ਦੇ ਵਪਾਰੀ ਪੰਕਜ ਅਗਰਵਾਲ ਪੁੱਤਰ ਦੁਆਰਿਕਾ ਪ੍ਰਸਾਦ ਵਾਸੀ ਮੈਨ ਮਾਰਕੀਟ ਰਾਤੀ ਪੈਸੇ ਵਸੂਲ ਕੇ ਪੰਤਨਗਰ ਤੋਂ ਲਾਲਕੁੰਆਂ ਵਾਪਸ ਆ ਰਿਹਾ ਸੀ। 
ਹਲਦੀ ਨੇੜੇ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਬਚਾਉਣ ਦੇ ਚੱਕਰ 'ਚ ਬੋਲੈਰੋ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਨਾਲ ਪੰਕਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦੌਰਾਨ ਬੋਲੈਰੋ ਤੋਂ ਬਰਾਮਦ ਲਗਭਗ 60 ਹਜ਼ਾਰ ਦੀ ਰਾਸ਼ੀ ਵੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।


Related News