ਕਟੜਾ ਤੋਂ ਵੈਸ਼ਣੋ ਦੇਵੀ ਯਾਤਰਾ ਰੋਕੀ, ਸ਼ਰਧਾਲੂ ਪ੍ਰੇਸ਼ਾਨ

06/25/2017 3:49:38 AM

ਜੰਮੂ— ਯਾਤਰੀਆਂ ਦੀ ਭਾਰੀ ਭੀੜ ਕਾਰਨ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਕਟੜਾ ਆਧਾਰ ਕੈਂਪ ਤੋਂ ਵੈਸ਼ਣੋ ਦੇਵੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਕਟੜਾ ਆਧਾਰ ਕੈਂਪ ਤੋਂ ਮਾਤਾ ਦੇ ਦਰਸ਼ਨ ਲਈ 52 ਹਜ਼ਾਰ ਸ਼ਰਧਾਲੂ ਰਵਾਨਾ ਹੋ ਚੁੱਕੇ ਹਨ।
ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਸਮੇਂ ਤੋਂ 2 ਘੰਟਾ ਪਹਿਲਾਂ ਟਿਕਟ ਕਾਊਂਟਰ ਨੂੰ ਬੰਦ ਕਰ ਦਿੱਤਾ ਗਿਆ। ਇਸ ਆਧਾਰ ਕੈਂਪ 'ਚ 35 ਤੋਂ 40 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ। ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਲਈ ਇਥੇ ਹਰ ਰੋਜ਼ 35 ਤੋਂ 40 ਹਜ਼ਾਰ ਸ਼ਰਧਾਲੂ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਟਿਕਟ ਕਾਊਂਟਰ ਸਵੇਰੇ ਪੰਜ ਵਜੇ ਖੁਲ੍ਹੇਗਾ ਜਿਸ ਤੋਂ ਬਾਅਦ ਕੈਂਪ ਦੇ ਬਾਕੀ ਸ਼ਰਧਾਲੂ ਵੈਸ਼ਣੋ ਦੇਵੀ ਦੀ ਯਾਤਰੀ ਲਈ ਰਵਾਨਾ ਹੋ ਸਕਣਗੇ।


Related News